ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Monday, Aug 18, 2025 - 02:47 PM (IST)

ਅਬੋਹਰ (ਸੁਨੀਲ) : ਬੀਤੀ ਸਵੇਰ ਮਾਨਸਿਕ ਤਣਾਅ ਕਾਰਨ ਇੱਕ ਵਿਅਕਤੀ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੰਸਥਾ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਹੈ। ਮ੍ਰਿਤਕ ਬੀਤੀ ਸਵੇਰੇ ਘਰੋਂ ਅਚਾਨਕ ਗਾਇਬ ਹੋ ਗਿਆ ਸੀ ਅਤੇ ਉਸਦੀ ਲਾਸ਼ ਬੀਤੀ ਦੇਰ ਸ਼ਾਮ ਨਹਿਰ ਵਿੱਚੋਂ ਮਿਲੀ। ਜਾਣਕਾਰੀ ਅਨੁਸਾਰ ਐੱਫ. ਸੀ. ਆਈ. ਅਧਿਕਾਰੀ ਸੌਰਵ ਦੇ ਪਿਤਾ ਅਸ਼ੋਕ ਗਰਗ ਪੁੱਤਰ ਭੋਜਰਾਜ (63) ਮੂਲ ਰੂਪ ਵਿੱਚ ਰਾਏਸਿੰਘ ਨਗਰ ਦੇ ਰਹਿਣ ਵਾਲੇ ਹਨ।
ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦਾ ਪੂਰਾ ਪਰਿਵਾਰ ਪੁਰਾਣੀ ਸੂਰਜ ਨਗਰੀ ਵਿੱਚ ਰਹਿ ਰਿਹਾ ਹੈ। ਬੀਤੀ ਸਵੇਰੇ ਕਰੀਬ 9 ਵਜੇ ਅਸ਼ੋਕ ਗਰਗ ਅਚਾਨਕ ਘਰੋਂ ਗਾਇਬ ਹੋ ਗਿਆ ਅਤੇ ਕਿਸੇ ਨੇ ਉਸਨੂੰ ਮਲੂਕਪੁਰਾ ਮਾਈਨਰ ਵਿੱਚ ਛਾਲ ਮਾਰਦੇ ਦੇਖਿਆ। ਇਹ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰ ਸ਼ਾਮ ਤੱਕ ਨਹਿਰ ਦੇ ਕੰਢੇ ਉਸਦੀ ਭਾਲ ਕਰਦੇ ਰਹੇ ਅਤੇ ਦੇਰ ਸ਼ਾਮ ਉਸਦੀ ਲਾਸ਼ ਦੌਲਤਪੁਰਾ ਦਲਮੀਰਖੇੜਾ ਦੇ ਵਿਚਕਾਰੋਂ ਲੰਘਦੀ ਮਲੂਕਪੁਰਾ ਮਾਈਨਰ ਵਿੱਚੋਂ ਮਿਲੀ। ਸੂਚਨਾ ਮਿਲਣ ’ਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਰਾਜੂ ਚਰਾਇਆ, ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ ’ਤੇ ਪਹੁੰਚੇ ਅਤੇ ਨਹਿਰ ’ਚੋਂ ਲਾਸ਼ ਨੂੰ ਬਾਹਰ ਕੱਢਿਆ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਨਗਰ ਥਾਣਾ ਨੰਬਰ-2 ਦੀ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।