ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਗੰਦਾ ਪਾਣੀ ਪੀਣ ਨਾਲ ਤਿੰਨ ਲੋਕਾਂ ਦੀ ਮੌਤ, ਕਈ ਹਸਪਤਾਲ 'ਚ ਦਾਖਲ
Monday, Aug 18, 2025 - 04:00 PM (IST)

ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਖਾਨਕੋਟ ਸਰਦਾਰਾਂ ਵਾਲਾ ਵਾਰਡ ਨੰਬਰ 35 'ਚ ਸਰਕਾਰੀ ਟੂਟੀਆਂ ਦਾ ਪਾਣੀ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ 4-5 ਮਰੀਜ਼ ਦਾਖਲ ਹਨ।
ਇਹ ਵੀ ਪੜ੍ਹੋ-ਪ੍ਰੇਮੀ ਨੂੰ ਪ੍ਰੇਮਿਕਾ ਨਾਲ ਮਿਲਣਾ ਪੈ ਗਿਆ ਮਹਿੰਗਾ, ਅੱਧੇ ਰਸਤੇ 'ਤੇ ਕੁੜੀ ਨੇ ਪਾ'ਤਾ ਰੌਲਾ
ਇਸ ਸਬੰਧੀ ਇਲਾਕੇ ਦੇ ਵਸਨੀਕ ਰਣਵੀਰ ਸਿੰਘ ਰਾਣਾ ਨੇ ਦੱਸਿਆ ਕਿ ਇਲਾਕੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਅਤੇ ਲੋਕਾਂ ਦਾ ਬੁਰਾ ਹਾਲ ਹੈ। ਗੰਦਾ ਪਾਣੀ ਪੀਣ ਕਾਰਨ ਲੋਕ ਬਿਮਾਰ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੰਦੇ ਪਾਣੀ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਹੁਣ ਤੱਕ 15 ਤੋਂ 20 ਲੋਕ ਗੰਦਾ ਪਾਣੀ ਪੀਣ ਕਾਰਨ ਬਿਮਾਰ ਹੋ ਚੁੱਕੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8