ਨਸ਼ੇ ਦਾ ਸੇਵਨ ਕਰਦਾ ਵਿਅਕਤੀ ਕਾਬੂ

Monday, Aug 25, 2025 - 05:17 PM (IST)

ਨਸ਼ੇ ਦਾ ਸੇਵਨ ਕਰਦਾ ਵਿਅਕਤੀ ਕਾਬੂ

ਫਾਜ਼ਿਲਕਾ (ਨਾਗਪਾਲ, ਲੀਲਾਧਰ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ। ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਪੱਤਰੇਵਾਲਾ ਪਹੁੰਚੇ ਤਾਂ ਇਕ ਵਿਅਕਤੀ ਨਸ਼ੇ ਦਾ ਸੇਵਨ ਕਰ ਰਿਹਾ ਸੀ। ਜਿਸ ਕੋਲ ਇਕ ਸਿਲਵਰ ਪੰਨੀ ਅਤੇ ਦਸ ਰੁਪਏ ਦਾ ਨੋਟ ਸੀ।

ਉਕਤ ਵਿਅਕਤੀ ਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਪੱਤਰੇਵਾਲਾ ਦੇ ਰੂਪ ’ਚ ਹੋਈ। ਜਿਸ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।


author

Babita

Content Editor

Related News