ਛੱਤ ਤੋਂ ਡਿੱਗਣ ਨਾਲ ਮਜ਼ਦੂਰ ਦੀ ਮੌਤ

Thursday, Aug 10, 2017 - 05:41 PM (IST)

ਛੱਤ ਤੋਂ ਡਿੱਗਣ ਨਾਲ ਮਜ਼ਦੂਰ ਦੀ ਮੌਤ

ਬੰਗਾ(ਭਟੋਆ)— ਮਹੱਲਾ ਸੰਤੋਖ ਨਗਰ ਦੇ ਨਰਿੰਦਰ ਕੁਮਾਰ (37 ਸਾਲ) ਪੁੱਤਰ ਗਿਆਨ ਚੰਦ ਦੀ ਵੀਰਵਾਰ ਸਵੇਰੇ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੂਸਾਰ ਨਰਿੰਦਰ ਜੋਕਿ ਪਿੰਡ ਹੀਓ ਵਿਖੇ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਕਰਨ ਜਾਂਦਾ ਸੀ। ਅੱਜ ਜਦੋਂ ਉਹ ਆਪਣੇ ਕੰਮ 'ਤੇ ਛੱਤ 'ਤੇ ਚੜ ਕੇ ਇਕ ਲੈਂਟਰ ਦੇ ਫੱਟੇ ਉਤਾਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲਣ ਕਾਰਣ ਉਹ ਗਲੀ ਵਿੱਚ ਸਿਰ ਭਾਰ ਡਿੱਗ ਗਿਆ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜਜ਼ਮੀ ਹੋ ਗਿਆ। ਉਸ ਦੇ ਨਾਲ ਦੇ ਸਾਥੀਆਂ ਨੇ ਉਸ ਨੂੰ ਤਰੁੰਤ ਇਲਾਜ ਲਈ ਬੰਗਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾ ਕਲੇਰਾ ਭੇਜਿਆ ਗਿਆ, ਜਿੱਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਨਰਿੰਦਰ ਦਾ ਪਹਿਲਾ ਵੀ ਕਰੰਟ ਲੱਗਣ ਨਾਲ ਸਿਰ ਦਾ ਆਪਰੇਸ਼ਨ ਹੋ ਚੁੱਕਾ ਸੀ। ਸਿਟੀ ਪੁਲਸ ਦੇ ਏਐਸਆਈ ਨੰਦ ਲਾਲ ਨੇ ਦੱਸਿਆਂ ਕਿ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਜਸਵਿੰਦਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।


Related News