ਦੇਹ ਵਪਾਰ ਦਾ ਕਾਰੋਬਾਰ ਕਰਨ ਵਾਲਾ ਮਾਲਕ ਗ੍ਰਿਫ਼ਤਾਰ
Friday, Aug 01, 2025 - 05:22 PM (IST)

ਬਠਿੰਡਾ (ਸੁਖਵਿੰਦਰ) : ਕੈਂਟ ਪੁਲਸ ਸਟੇਸ਼ਨ ਨੇ ਭੁੱਚੋ ਨੇੜੇ ਇੱਕ ਹੋਟਲ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਕੁੜੀਆਂ ਨੂੰ ਦੇਹ ਵਪਾਰ ਲਈ ਮਜਬੂਰ ਕਰਨ ਦਾ ਦੋਸ਼ ਹੈ। ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਸਟਾਰ ਲਾਈਟ ਭੁੱਚੋ ਦਾ ਮਾਲਕ ਲਹਿਰਾ ਬੇਗਾ ਨਿਵਾਸੀ ਗੁਰਦੀਪ ਸਿੰਘ ਆਪਣੇ ਹੋਟਲ ਵਿਚ ਦੇਹ ਵਪਾਰ ਰੈਕੇਟ ਚਲਾਉਂਦਾ ਹੈ।
ਉਹ ਕੁੜੀਆਂ ਦੀ ਬੇਵੱਸੀ ਦਾ ਫ਼ਾਇਦਾ ਚੁੱਕ ਕੇ ਪੈਸੇ ਕਮਾ ਰਿਹਾ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮ ਦੇ ਹੋਟਲ 'ਤੇ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।