ਪੈਟਰੋਲ ਪੰਪ ਤੋਂ ਚਾਕੂ ਦੀ ਨੋਕ ’ਤੇ ਲੁੱਟ ਹੋਣ ਦਾ ਡਰਾਮਾ ਕਰਨ ਵਾਲਾ ਕਰਿੰਦਾ ਤੇ ਉਸ ਦਾ ਸਾਥੀ ਗ੍ਰਿਫ਼ਤਾਰ
Tuesday, May 20, 2025 - 08:12 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ ’ਤੇ ਗਹੌਰ ਲਾਗੇ ਰਿਲਾਇੰਸ ਪੰਪ ’ਤੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਇਕ ਮੋਟਰਸਾਈਕਲ ਸਵਾਰ ਲੁਟੇਰਾ ਚਾਕੂ ਦੀ ਨੋਕ ’ਤੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋਣ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਦਾਖਾ ਪੁਲਸ ਨੇ ਡਰਾਮਾ ਬੇਨਕਾਬ ਕਰਦਿਆਂ ਕਰਿੰਦੇ ਹਰਪਾਲ ਦਾਸ ਅਤੇ ਉਸ ਦੇ ਸਾਥੀ ਨੋਨੀ ਨੂੰ 35,000 ਰੁਪਏ ਦੀ ਨਕਦੀ ਸਮੇਤ ਕੀਤਾ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਪੁਲਸ ਜ਼ਿਲ੍ਹਾ ਦਿਹਾਤੀ ਨੇ ਦੱਸਿਆ ਕਿ ਬੀਤੀ ਰਾਤ ਰਿਲਾਇੰਸ ਪੰਪ ’ਤੇ ਕੰਮ ਕਰਦੇ ਹਰਪਾਲ ਦਾਸ ਨੇ ਸ਼ਿਕਾਇਤ ਦਿੱਤੀ ਸੀ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਇਕ ਨਕਾਬਪੋਸ਼ ਵਿਅਕਤੀ ਪੈਟ੍ਰੋਲ ਪਵਾਉਣ ਲਈ ਆਇਆ ਸੀ ਅਤੇ ਮੋਟਰਸਾਈਕਲ ’ਚ ਪੈਟ੍ਰੋਲ ਪਵਾਉਣ ਉਪਰੰਤ ਲੁਟੇਰਾ ਉਸ ਨੂੰ ਚਾਕੂ ਵਿਖਾ ਕੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਦੀ ਅਗਵਾਈ ’ਚ ਇੰਸ. ਅੰਮ੍ਰਿਤਪਾਲ ਸਿੰਘ ਸਮੇਤ ਏ. ਐੱਸ. ਆਈ. ਇੰਦਰਜੀਤ ਸਿੰਘ ਮੌਕਾ-ਏ-ਵਾਰਦਾਤ ’ਤੇ ਪੁੱਜੇ ਅਤੇ ਪੈਟਰੋਲ ਪੰਪ ਦੇ ਕਰਿੰਦੇ ਹਰਪਾਲ ਦਾਸ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਜੱਸੋਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਮਾਮਲਾ ਕੁਝ ਸ਼ੱਕੀ ਜਾਪਿਆ।
ਇਹ ਵੀ ਪੜ੍ਹੋ : UPI ਪੇਮੈਂਟ ਕਰਨ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ, 100 ਦਾ ਸਾਮਾਨ ਮਿਲੇਗਾ 98 ਰੁਪਏ 'ਚ, ਜਾਣੋ ਕਿਵੇਂ?
ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣ ਤੋਂ ਬਾਅਦ ਕਰਿੰਦੇ ਹਰਪਾਲ ਦਾਸ ਨੂੰ ਥਾਣੇ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਮੂੰਹੋਂ ਹੀ ਡਰਾਮੇ ਦੀ ਕਹਾਣੀ ਬਿਆਨ ਕਰਦਿਆਂ ਆਪਣੇ ਪਿੰਡ ਦੇ ਹੀ ਸਾਥੀ ਗੁਰਦੀਪ ਸਿੰਘ ਉਰਫ ਨੋਨੀ ਪੁੱਤਰ ਭਜਨ ਦਾਸ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਕਬੂਲ ਲਿਆ।
ਥਾਣਾ ਦਾਖਾ ਦੀ ਪੁਲਸ ਨੇ ਇਸ ਲੁੱਟ-ਖੋਹ ਦੇ ਡਰਾਮੇ ਨੂੰ ਕੁਝ ਘੰਟਿਆਂ ’ਚ ਹੀ ਬੇਨਕਾਬ ਕਰਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਨਕਦੀ ਹਰਪਾਲ ਦਾਸ ਤੋਂ 18,000 ਰੁਪਏ ਉਸ ਦੇ ਸਾਥੀ ਨੋਨੀ ਤੋਂ 17,000 ਰੁਪਏ, ਹਰੇ ਰੰਗ ਦਾ ਕੈਸ਼ ਬੈਗ ਅਤੇ ਲੁੱਟ ਦੌਰਾਨ ਵਰਤਿਆ ਮੋਟਰਸਾਈਕਲ ਬਰਾਮਦ ਕਰ ਕੇ ਉਨ੍ਹਾਂ ਵਿਰੁੱਧ ਜ਼ੇਰੇ ਧਾਰਾ 304, 307, 217, 61 (2) ਬੀ. ਐੱਨ. ਐੱਸ. ਅਧੀਨ ਕੇਸ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਇੰਦਰਜੀਤ ਸਿੰਘ ਕਰ ਰਹੇ ਹਨ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, IRCTC ਨੇ ਲਾਂਚ ਕੀਤੀ ਨਵੀਂ ਐਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8