ਵਿਆਹੁਤਾ ਜਨਾਨੀ ਨਾਲ ਨਾਜਾਇਜ਼ ਸਬੰਧ ਰੱਖਣ ਦੀ ਨੌਜਵਾਨ ਨੂੰ ਮਿਲੀ ਖ਼ੌਫ਼ਨਾਕ ਸਜ਼ਾ

Tuesday, Jun 30, 2020 - 05:01 PM (IST)

ਵਿਆਹੁਤਾ ਜਨਾਨੀ ਨਾਲ ਨਾਜਾਇਜ਼ ਸਬੰਧ ਰੱਖਣ ਦੀ ਨੌਜਵਾਨ ਨੂੰ ਮਿਲੀ ਖ਼ੌਫ਼ਨਾਕ ਸਜ਼ਾ

ਮਲੇਰਕੋਟਲਾ (ਮਹਿਬੂਬ) : ਮਲੇਰਕੋਲਾ ਨੇੜਲੇ ਪਿੰਡ ਸਦਰਾਬਾਦ 'ਚ ਇਕ ਨੌਜਵਾਨ ਦਾ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਨਸ਼ੇ 'ਚ ਟੱਲੀ ਪਤੀ ਨੇ ਪਤਨੀ ਦੀ ਛਾਤੀ ਤੇ ਗਰਦਨ ਨੂੰ ਕੈਂਚੀ ਨਾਲ ਵੱਢਿਆ

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਯਾਮੀਨ ਉਰਫ ਇਰਫਾਜ਼ (17) ਦੀ ਮਾਂ ਨੇ ਖਲੀਲਾ ਬੇਗਮ ਪਤਨੀ ਪੱਪੂ ਖਾਨ ਨੇ ਦੋਸ਼ ਲਗਾਇਆ ਕਿ ਉਸ ਪੁੱਤ ਯਾਮੀਨ ਕਿਲ੍ਹਾ ਰਹਿਮਤਗੜ੍ਹ ਦੇ ਮੁਹੱਲਾ ਕਸਾਈਆਂ ਵਾਲਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਇਕ ਕਿਰਾਏ ਦੇ ਮਕਾਨ 'ਚ ਰਹਿੰਦੀ ਵਿਆਹੁਤਾ ਜਨਾਨੀ ਸੁਖਵਿੰਦਰ ਕੌਰ ਪਤਨੀ ਜਗਸੀਰ ਸਿੰਘ ਵਾਸ਼ੀ ਭਸੌੜ ਨਾਲ ਰਹਿ ਰਿਹਾ ਸੀ। 28 ਜੂਨ ਦੀ ਰਾਤ ਨੂੰ ਉਸ ਜਨਾਨੀ ਤੇ ਉਸ ਦੇ ਪਤੀ ਨੇ ਰਲ ਕੇ ਯਾਮੀਨ ਇਰਫਾਜ਼ ਨੂੰ ਕਥਿਤ ਤੌਰ 'ਤੇ ਕੋਈ ਜ਼ਹਿਰੀਲੀ ਦਵਾਈ ਦੇ ਕੇ ਮਾਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਲਾਸ਼ ਉਕਤ ਜਨਾਨੀ ਦੇ ਘਰੋਂ ਬੈੱਡ 'ਤੋਂ ਬਰਾਮਦ ਹੋਈ। ਖਲੀਲਾ ਬੇਗਮ ਮੁਤਾਬਕ ਉਸ ਦੇ ਪੁੱਤਰ ਦੇ ਪਿਛਲੇ 5-6 ਮਹੀਨੇ ਤੋਂ ਸੁਖਵਿੰਦਰ ਕੌਰ ਨਾਲ ਨਾਜਾਇਜ਼ ਸਬੰਧ ਸਨ ਅਤੇ ਹੁਣ 10-11 ਦਿਨ ਤੋਂ ਉਹ ਜਨਾਨੀ ਮੁਹੱਲਾ ਕਸਾਈਆਂ ਵਾਲਾ ਦੇ ਇੱਕ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਗਈ ਸੀ। ਉਸੇ ਦਿਨ ਤੋਂ ਉਸ ਦਾ ਪੁੱਤ ਵੀ ਉਸ ਨਾਲਹੀ ਰਹਿਣ ਲੱਗ ਪਿਆ ਸੀ ।

ਇਹ ਵੀ ਪੜ੍ਹੋਂ : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਗਲ ਰਿਹੈ ਨਸ਼ਾ, ਓਵਡੋਜ਼ ਨਾਲ ਇਕ 3 ਬੱਚਿਆ ਦੇ ਪਿਓ ਦੀ ਮੌਤ

ਪੁਲਸ ਥਾਣਾ ਸਿਟੀ -1 ਦੇ ਐੱਸ.ਐੱਚ.ਓ. ਐੱਸ.ਆਈ. ਹਰਜਿੰਦਰ ਸਿੰਘ ਮੁਤਾਬਕ ਮ੍ਰਿਤਕ ਲੜਕੇ ਦੀ ਮਾਂ ਦੇ ਬਿਆਨਾਂ 'ਤੇ ਸੁਖਵਿੰਦਰ ਕੌਰ ਅਤੇ ਉਸ ਦੇ ਪਤੀ ਜਗਸੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

 


author

Baljeet Kaur

Content Editor

Related News