ਗੁਰਦਾਸਪੁਰ: ਧੂਮਧਾਮ ਨਾਲ ਮਨਾਈ ਜਾਵੇਗੀ ਮਹਾਸ਼ਿਵਰਾਤਰੀ, ਕੱਲ੍ਹ ਸ਼ਿਵ ਬਰਾਤ ਦੇ ਰੂਪ ''ਚ ਨਿਕਲੇਗੀ ਸ਼ੋਭਾ ਯਾਤਰਾ
Friday, Feb 13, 2026 - 02:35 PM (IST)
ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ 'ਚ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਇਸ ਵਾਰ ਅਨੋਖੀ ਅਤੇ ਰੰਗੀਨ ਪਰੰਪਰਾ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਪੂਰੇ ਦੇਸ਼ ਵਿੱਚ 15 ਫਰਵਰੀ ਨੂੰ ਮਹਾਸ਼ਿਵਰਾਤਰੀ ਮਨਾਈ ਜਾ ਰਹੀ ਹੈ, ਉੱਥੇ ਗੁਰਦਾਸਪੁਰ ਵਿੱਚ ਸਮਾਜ ਸੇਵੀ ਗਗਨ ਮਹਾਜਨ ਦੇ ਯਤਨਾਂ ਨਾਲ ਤਿਉਹਾਰ ਨੂੰ ਸ਼ਿਵ–ਪਾਰਵਤੀ ਦੇ ਵਿਆਹ ਦੇ ਰੂਪ ਵਿੱਚ ਮਨਾਉਣ ਦੀ ਵਿਸ਼ੇਸ਼ ਸ਼ੁਰੂਆਤ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਪੂਰਾ ਵਿਆਹ ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹੋਲੀ ਤੋਂ ਪਹਿਲਾਂ ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ
ਸ਼ਰਧਾਲੂ ਬੈਂਡ ਬਾਜਿਆਂ ਨਾਲ ਨੱਚਦੇ-ਗਾਉਂਦੇ ਸ਼ਗਨ ਵਾਲੇ ਟੋਕਰੇ ਅਤੇ ਹੋਰ ਉਪਹਾਰ ਲੈ ਕੇ ਸ਼ਿਵ ਧਾਮ ਸ਼ਿਵਾਲਾ ਮਾਈ ਦਾ ਤਲਾਅ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਭਗਵਾਨ ਸ਼ਿਵ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਸ਼ਗਨ ਅਰਪਿਤ ਕੀਤਾ। ਇਹ ਸ਼ਗਨ ਸਮਾਰੋਹ ਮਹਾਸ਼ਿਵਰਾਤਰੀ ਸਮਾਗਮਾਂ ਦੀ ਸ਼ੁਰੂਆਤ ਵਜੋਂ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਆਰਮੀ ਗੱਡੀ ਨੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ, 2 ਲੋਕਾਂ ਦੀ ਮੌਕੇ 'ਤੇ ਮੌਤ
ਸਮਾਜ ਸੇਵੀ ਗਗਨ ਮਹਾਜਨ ਨੇ ਦੱਸਿਆ ਕਿ 14 ਫਰਵਰੀ ਨੂੰ ਮਹਾਸ਼ਿਵਰਾਤਰੀ ਦੀ ਵਿਸ਼ਾਲ ਸ਼ੋਭਾ ਯਾਤਰਾ “ਸ਼ਿਵ ਬਰਾਤ” ਦੇ ਰੂਪ ਵਿੱਚ ਸ਼ੁਰੂ ਹੋਵੇਗੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। 15 ਫਰਵਰੀ ਨੂੰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਸ਼ਿਵ–ਪਾਰਵਤੀ ਵਿਆਹ ਦਾ ਮਾਹੌਲ ਬਣਾਇਆ ਜਾਵੇਗਾ ਅਤੇ ਧਾਰਮਿਕ ਰਸਮਾਂ ਅਦਾ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ
ਇਸ ਤੋਂ ਇਲਾਵਾ 22 ਫਰਵਰੀ ਨੂੰ ਸਾਈ ਪਰਿਵਾਰ ਵੱਲੋਂ ਸ਼ਿਵਾਲਾ ਮਈਆ ਦਾਸ ਮਿਸਤਰੀ ਮੰਦਰ ਵਿਖੇ ਸ਼ਿਵ ਵਿਆਹ ਦੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਵਿਆਹ ਸਮਾਰੋਹ ਵਾਂਗ ਹੀ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਣਗੇ ਅਤੇ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਕੁੱਲ ਮਿਲਾ ਕੇ ਗੁਰਦਾਸਪੁਰ ਵਿੱਚ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਇਸ ਵਾਰ ਭਗਵਾਨ ਸ਼ਿਵ ਦੇ ਵਿਆਹ ਦੀ ਰਸਮਾਂ ਨੂੰ ਕੇਂਦਰ ਬਣਾਕੇ ਧਾਰਮਿਕ ਉਤਸ਼ਾਹ ਅਤੇ ਖੁਸ਼ੀ ਦਾ ਵਿਲੱਖਣ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
