ਚੋਰ ਡੇਅਰੀ ਦੀ ਕੰਧ ਪਾੜ ਕੇ ਸਾਢੇ 3 ਲੱਖ ਦੀ ਨਕਦੀ ਤੇ ਦੇਸੀ ਘਿਓ ਲੈ ਕੇ ਫਰਾਰ, ਘਟਨਾ cctv ''ਚ ਕੈਦ
Friday, Feb 13, 2026 - 12:08 PM (IST)
ਫਤਿਹਗੜ੍ਹ ਚੂੜੀਆਂ (ਬਿਕਰਮਜੀਤ, ਸਾਰੰਗਲ) : ਕਸਬਾ ਫਤਿਹਗੜ੍ਹ ਚੂੜੀਆਂ ਦੇ ਬੱਸ ਅੱਡੇ ਨੇੜੇ ਸਥਿਤ ਮਸ਼ਹੂਰ ਸੰਧੂ ਡੇਅਰੀ ਦੀ ਕੰਧ ਪਾੜ ਕੇ ਇਕ ਚੋਰ ਵੱਲੋਂ ਕਰੀਬ ਸਾਢੇ 3 ਲੱਖ ਰੁਪਏ ਨਕਦੀ ਅਤੇ ਦੇਸੀ ਘਿਓ ਚੋਰੀ ਕਰ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਡੇਅਰੀ ਦੇ ਮਾਲਕ ਹਰਬਾਗ ਸਿੰਘ ਸੰਧੂ ਨੇ ਦੱਸਿਆ ਕਿ ਉਸ ਦੀ ਬੱਸ ਅੱਡੇ ਨੇੜੇ ਸੰਧੂ ਡੇਅਰੀ ਹੈ ਅਤੇ ਬੀਤੀ ਰਾਤ ਇਕ ਚੋਰ ਚੁਬਾਰੇ ਦੀ ਕੰਧ ਪਾੜ ਕੇ ਦੁਕਾਨ ਅੰਦਰ ਦਾਖਲ ਹੋਇਆ। ਚੋਰ ਨੇ ਕਾਊਂਟਰ ਦੇ ਦੋਵੇਂ ਗੱਲੇ ਤੋੜ ਕੇ ਉਸ ’ਚੋਂ ਸਾਢੇ ਤਿੰਨ ਲੱਖ ਰੁਪਏ ਨਕਦੀ ਚੋਰੀ ਕਰ ਲਈ।
ਇਹ ਵੀ ਪੜ੍ਹੋ- ਹੋਲੀ ਤੋਂ ਪਹਿਲਾਂ ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ
ਇਸ ਤੋਂ ਇਲਾਵਾ ਚੋਰ ਨੇ ਦੋਵੇਂ ਬਾਬੇ ਦੀਆਂ ਗੋਲਕਾਂ ਵੀ ਤੋੜ ਦਿੱਤੀਆਂ ਅਤੇ ਉਸ ’ਚੋਂ ਪੈਸੇ ਕੱਢ ਕੇ ਲੈ ਗਿਆ। ਜਾਂਦੇ ਸਮੇਂ ਚੋਰ ਦੇਸੀ ਘਿਓ ਦੇ 5 ਪੈਕੇਟ ਵੀ ਨਾਲ ਲੈ ਗਿਆ। ਹਰਬਾਗ ਸਿੰਘ ਨੇ ਦੱਸਿਆ ਕਿ ਉਕਤ ਸਾਰੀ ਚੋਰੀ ਦੀ ਵਾਰਦਾਤ ਡੇਅਰੀ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਉਨ੍ਹਾਂ ਇਸ ਸਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਦੂਜੇ ਪਾਸੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: ਆਰਮੀ ਗੱਡੀ ਨੇ ਆਟੋ ਨੂੰ ਮਾਰੀ ਜ਼ੋਰਦਾਰ ਟੱਕਰ, 2 ਲੋਕਾਂ ਦੀ ਮੌਕੇ 'ਤੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
