ਬੈਂਕ ਦੇ ਬਾਹਰੋਂ ਸਕੂਟਰੀ ਚੋਰੀ, ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ

Sunday, Feb 15, 2026 - 06:32 PM (IST)

ਬੈਂਕ ਦੇ ਬਾਹਰੋਂ ਸਕੂਟਰੀ ਚੋਰੀ, ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ

ਗੁਰਦਾਸਪੁਰ(ਵਿਨੋਦ)-ਸਥਾਨਕ ਤਿੱਬੜੀ ਰੋਡ ’ਤੇ ਸਥਿਤ ਇਕ ਨਿੱਜੀ ਬੈਂਕ ਦੇ ਬਾਹਰੋਂ ਇਕ ਔਰਤ ਦੀ ਸਕੂਟਰੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜਤ ਸਾਹਿਲ ਪੁੰਜ ਪੁੱਤਰ ਉਮੇਸ਼ ਪੁੰਜ, ਵਾਸੀ ਘੁਰਾਲੀ ਗੇਟ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਪਤਨੀ ਸਕੂਟਰੀ ’ਤੇ ਸਵਾਰ ਹੋ ਕੇ ਤਿੱਬੜੀ ਰੋਡ ਸਥਿਤ ਐੱਚ. ਡੀ. ਐੱਫ. ਸੀ. ਬੈਂਕ ’ਚ ਕਿਸੇ ਕੰਮ ਲਈ ਆਈ ਸੀ। ਉਸ ਨੇ ਆਪਣੀ ਸਕੂਟਰੀ ਬੈਂਕ ਵਾਲੀ ਗਲੀ ’ਚ ਖੜ੍ਹੀ ਕੀਤੀ ਅਤੇ ਆਪ ਬੈਂਕ ਦੇ ਅੰਦਰ ਚਲੀ ਗਈ। ਜਦੋਂ ਉਹ ਕੰਮ ਖ਼ਤਮ ਕਰਕੇ ਬੈਂਕ ਤੋਂ ਬਾਹਰ ਆਈ ਤਾਂ ਉਸ ਦੀ ਸਕੂਟਰੀ ਉੱਥੋਂ ਗਾਇਬ ਸੀ।

ਇਹ ਵੀ ਪੜ੍ਹੋ-  ਵਿਸਾਖੀ ਮੌਕੇ 10 ਅਪ੍ਰੈਲ ਨੂੰ ਪਾਕਿ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, ਪੜ੍ਹੋ ਪੂਰੀ ਖ਼ਬਰ

ਪੀੜਤ ਅਨੁਸਾਰ ਜਦੋਂ ਆਸ-ਪਾਸ ਦੀਆਂ ਦੁਕਾਨਾਂ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਫੁਟੇਜ ’ਚ ਇਕ ਅਣਪਛਾਤਾ ਨੌਜਵਾਨ ਸਕੂਟਰੀ ਚੋਰੀ ਕਰਕੇ ਲਿਜਾਂਦਾ ਸਾਫ਼ ਦਿਖਾਈ ਦੇ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਇਸ ਚੋਰੀ ਸਬੰਧੀ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ਦੇ ਆਧਾਰ ’ਤੇ ਪੁਲਸ ਵੱਲੋਂ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ, ਦਰਜਨ ਵਾਹਨਾਂ ਦੀ ਆਪਸ 'ਚ ਟਕਰਾਏ, 12 ਲੋਕ ਜ਼ਖਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News