ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

Sunday, Jun 08, 2025 - 12:02 PM (IST)

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

ਕਪੂਰਥਲਾ (ਮਹਾਜਨ/ਭੂਸ਼ਣ/ਮਲਹੋਤਰਾ)-ਕਪੂਰਥਲਾ-ਨਕੋਦਰ ਮਾਰਗ ’ਤੇ ਸਥਿਤ ਪਿੰਡ ਨੱਥੂ ਚਾਹਲ ’ਚ ਲੁੱਟ ਦੀ ਨੀਅਤ ਨਾਲ ਇਕ ਆਟਾ ਮਿੱਲ ’ਚ ਵੜੇ 3 ਅਣਪਛਾਤੇ ਲੁਟੇਰਿਆਂ ਦਾ ਮਿੱਲ ’ਚ ਤਾਇਨਾਤ ਸੁਰੱਖਿਆ ਕਰਮਚਾਰੀ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮਾਂ ਵੱਲੋਂ ਸੁਰੱਖਿਆ ਕਰਮਚਾਰੀ ’ਤੇ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਆਤਮ ਰੱਖਿਆ ਲਈ ਸੁਰੱਖਿਆ ਕਰਮਚਾਰੀ ਵੱਲੋਂ ਫਾਇਰਿੰਗ ਕਰਨ ’ਤੇ ਇਕ ਮੁਲਜ਼ਮ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ DGP ਵੱਲੋਂ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ ਦਿੱਤੇ ਹੁਕਮ

ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਨੱਥੂ ਚਾਹਲ ’ਚ ਬੀਤੀ ਰਾਤ ਸਥਿਤ ਆਟਾ ਮਿੱਲ ਦੀ ਕੰਧ ਤੋੜ ਕੇ ਚੋਰੀ ਦੀ ਨੀਅਤ ਨਾਲ ਵੜੇ ਤਿੰਨਾਂ ਲੁਟੇਰਿਆਂ ਦੀ ਪਛਾਣ ਲਈ ਜਿੱਥੇ ਥਾਣਾ ਸਦਰ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਸ਼ਾਮਲ ਦੋ ਹੋਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ: ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ

ਉੱਥੇ ਹੀ ਇਸ ਸਬੰਧ ’ਚ ਡੀ. ਐੱਸ. ਪੀ. ਸਬ ਡਿਵੀਜ਼ਨ ਦੀਪ ਕਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੁਟੇਰੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਗਿਆ ਹੈ। ਉੱਥੇ ਹੀ ਮ੍ਰਿਤਕ ਮੁਲਜ਼ਮ ਦੀ ਪਛਾਣ ਲਈ ਸੂਬੇ ਦੇ ਸਾਰੇ ਕੰਟਰੋਲ ਰੂਮਾਂ ’ਤੇ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ ਰਹੇਗੀ ਰੋਕ, ਜਾਣੋ ਕਾਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News