ਭਲਕੇ 7-8 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ''ਚ ਇਨ੍ਹਾਂ ਇਲਾਕਿਆਂ ''ਚ ਲੱਗਣਗੇ ਲੰਮੇ POWER CUT
Friday, Oct 02, 2026 - 08:49 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ 7-8 ਘੰਟੇ ਦੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਕਪੂਰਥਲਾ, (ਮਹਾਜਨ)-ਪਾਵਰਕਾਮ ਸ਼ਹਿਰੀ ਸਬ ਡਵੀਜਨ ਨੰਬਰ-1 ਕਪੂਰਥਲਾ ਦੇ ਐਸ.ਡੀ.ਓ ਇੰਜ਼ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਕਪੂਰਥਲਾ ਤੋ ਚਲਦੇ 11 ਕੇ.ਵੀ ਕੋਟੂ ਚੱਕ ਏਰੀਆ ਦੀ ਜਰੂਰੀ ਮੈਨਟੀਨੇਸ ਲਈ ਇਹ ਫੀਡਰ 3 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਜਿਸ ਨਾਲ ਕੇਸਰੀ ਬਾਗ, ਮੁਹੱਲਾ ਸ਼ਹਿਰੀਆਂ, ਮਹਿਤਾਬਗੜ੍ਹ, ਮੁਹੱਲਾ ਰਾਇਕਾ, ਮੁਹੱਲਾ ਡਾ. ਸਾਦਕ ਅਲੀ, ਤੋਪ ਖਾਨਾ, ਸਿਟੀ ਥਾਣਾ, ਮੁਹੱਲਾ ਸ਼ੇਰਗੜ੍ਹ ਤੇ ਮਾਰਕਫੈਡ ਦਫਤਰ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)-ਇੰਜ. ਬਲਜੀਤ ਸਿੰਘ ਸਹਾਇਕ ਇੰਜ. ਸ਼ਹਿਰੀ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ 3 ਅਕਤੂਬਰ ਦਿਨ ਸ਼ਨੀਵਾਰ ਨੂੰ 132 ਕੇ. ਵੀ. ਸਬ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੀ 66 ਕੇ. ਵੀ. ਲਾਈਨ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਦੀ ਜ਼ਰੂਰੀ ਮੈਂਟੀਨੈਂਸ ਲਈ ਅਤੇ ਨਵੇਂ ਫੀਡਰ ਦਾ ਬਰੇਕਰ ਫਿੱਟ ਕਰਨ ਲਈ 66 ਕੇ. ਵੀ. ਸਬ ਸਟੇਸ਼ਨ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ ਸਾਰੇ 11 ਕੇ. ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
ਫਿਰੋਜ਼ਪੁਰ, (ਪਰਮਜੀਤ ਸੋਢੀ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਉਪ ਮੰਡਲ ਕੈਂਟ ਨੰਬਰ-2 ਫ਼ਿਰੋਜ਼ਪੁਰ ਕੈਂਟ ਦੇ ਉਪ ਮੰਡਲ ਅਫ਼ਸਰ ਇੰਜੀਨੀਅਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰੀ ਮੇਨਟੇਨੈਂਸ ਕਾਰਨ ਅੱਜ 3 ਅਕਤੂਬਰ 2026 ਨੂੰ ਨਾਮਦੇਵ ਚੌਕ ਫ਼ੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਇਸ ਕਾਰਨ ਮਾਲਵਾ ਰੋਡ, ਆਜ਼ਾਦ ਨਗਰ, ਬਾਬਾ ਰਾਮ ਲਾਲ ਨਗਰ ਅਤੇ ਨਿਊ ਆਜ਼ਾਦ ਨਗਰ ਸਮੇਤ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
