ਫਗਵਾੜਾ ਵਿਖੇ LPU ਦੇ ਵਿਦਿਆਰਥੀ ਦੀ ਪੀ. ਜੀ. ''ਚੋਂ ਮਿਲੀ ਲਾਸ਼, ਫ਼ੈਲੀ ਸਨਸਨੀ

Sunday, Oct 11, 2026 - 07:49 PM (IST)

ਫਗਵਾੜਾ ਵਿਖੇ LPU ਦੇ ਵਿਦਿਆਰਥੀ ਦੀ ਪੀ. ਜੀ. ''ਚੋਂ ਮਿਲੀ ਲਾਸ਼, ਫ਼ੈਲੀ ਸਨਸਨੀ

ਫਗਵਾੜਾ (ਵਾਰਤਾ)-ਫਗਵਾੜਾ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ 21 ਸਾਲਾ ਵਿਦਿਆਰਥੀ ਦੀ ਲਾਸ਼ ਐਤਵਾਰ ਨੂੰ ਮਹੇਰੂ ਦੇ ਲਾਅ ਗੇਟ ਖੇਤਰ ਵਿਚ ਇਕ ਨਿੱਜੀ ਪੀ. ਜੀ.ਵਿਚੋਂ ਬਰਾਮਦ ਕੀਤੀ ਗਈ।  ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਚੰਦਾਪੁਰ ਦੇ ਰਹਿਣ ਵਾਲੇ ਅਭਿਸ਼ੇਕ ਪਟੇਲ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੀ ਲਾਸ਼ ਸਤਨਾਮਪੁਰਾ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਤੇਜ ਪੀ. ਜੀ. 'ਚ ਪੱਖੇ ਨਾਲ ਲਟਕਦੀ ਮਿਲੀ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ Red Alert! ਭਾਰੀ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ, ਹੋ ਗਈ ਵੱਡੀ ਭਵਿੱਖਬਾਣੀ

ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਵਿਦਿਆਰਥੀ ਨਿੱਜੀ ਸਮੱਸਿਆਵਾਂ ਕਾਰਨ ਪਰੇਸ਼ਾਨ ਸੀ। ਹਾਲਾਂਕਿ ਉਸ ਦੀ ਮੌਤ ਦਾ ਸਹੀ ਕਾਰਨ ਅਤੇ ਹਾਲਾਤ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਣਗੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਗਵਾੜਾ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। 
ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਚ ਵੱਡੀ ਅਪਡੇਟ! ਇਨ੍ਹਾਂ ਵਿਦਿਆਰਥੀਆਂ 'ਤੇ ਸਖ਼ਤ ਐਕਸ਼ਨ, ਯੂਨੀਵਰਸਿਟੀ ਵੱਲੋਂ ਨੋਟਿਸ ਜਾਰੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News