''ਪੰਜਾਬ ਬੰਦ'' ਦੇ ਸੱਦੇ ‘ਤੇ ਢਿੱਲਵਾਂ ਦੇ ਬਾਜ਼ਾਰ ਰਹੇ ਮੁਕੰਮਲ ਬੰਦ

Thursday, Oct 15, 2026 - 06:49 PM (IST)

''ਪੰਜਾਬ ਬੰਦ'' ਦੇ ਸੱਦੇ ‘ਤੇ ਢਿੱਲਵਾਂ ਦੇ ਬਾਜ਼ਾਰ ਰਹੇ ਮੁਕੰਮਲ ਬੰਦ

ਢਿੱਲਵਾਂ (ਜਗਜੀਤ ਸਿੰਘ)-ਮਾਨਸਾ ਵਿਖੇ ਹੋਏ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ‘ਚ ਇਨਸਾਫ਼ ਲੈਣ ਲਈ ਸੰਘਰਸ਼ ਕਮੇਟੀ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ‘ਤੇ ਅੱਜ ਢਿੱਲਵਾਂ ਕਸਬਾ ਅਤੇ ਬਸ ਅੱਡਾ ਢਿੱਲਵਾਂ (ਮਿਆਣੀ ਬਾਕਰਪੁਰ) ਮੁਕੰਮਲ ਬੰਦ ਰਿਹਾ। ਮਾਰਕੀਟ ਮਿਆਣੀ ਬਾਕਰਪੁਰ, ਦਿਲਖੁਸ਼ ਮਾਰਕਿਟ, ਮੇਨ ਬਾਜ਼ਾਰ ਅਤੇ ਨਡਾਲਾ ਰੋਡ ਮਾਰਕਿਟ ਦੇ ਸੁੰਹ ਦੁਕਾਨਦਾਰਾਂ ਨੇ ਆਪੋ-ਆਪਣੀਆਂ ਦੁਕਾਨਾਂ ਲਗਭਗ 5 ਵਜੇ ਤੱਕ ਮੁਕੰਮਲ ਰੂਪ 'ਚ ਬੰਦ ਰੱਖੀਆਂ।

ਇਹ ਵੀ ਪੜ੍ਹੋ: ਪੰਜਾਬ 'ਚ 21 ਅਕਤੂਬਰ ਲਈ ਵੱਡਾ ਐਲਾਨ! ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਲਿਆ ਅਹਿਮ ਫ਼ੈਸਲਾ
ਬੰਦ ਦੌਰਾਨ ਬੈਂਕਾਂ ਬੰਦ ਰਹੀਆਂ ਜਦਕਿ ਸਰਕਾਰੀ ਸਕੂਲ ਤੇ ਦਫਤਰ ਖੁੱਲ੍ਹੇ ਰਹੇ। ਇਸ ਤੋਂ ਪਹਿਲਾਂ ਕੁਲਵਿੰਦਰ ਸਿੰਘ ਕਿੰਦਾ (ਸ਼੍ਰੋਮਣੀ ਅਕਾਲੀ ਅੰਮ੍ਰਿਤਸਰ), ਮਨਰਾਜ ਸਿੰਘ ਸਾਬਕਾ ਕੌੰਸਲਰ, ਕੁਲਦੀਪ ਸਿੰਘ ਢਿੱਲੋਂ ਆਦਿ ਨੇ ਦੁਕਾਨਦਾਰਾਂ ਨੂੰ ਮੁਕੰਮਲ ਬੰਦ ਰੱਖਣ ਦੀ ਅਪੀਲ ਕੀਤੀ।ਜੀ ਟੀ ਰੋਡ ‘ਤੇ ਨਿੱਜੀ ਵਾਹਨਾਂ ਦੀ ਸੀਮਤ ਆਵਾਜਾਈ ਜਾਰੀ ਰਹੀ। ਇਸ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ।

ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ


author

shivani attri

Content Editor

Related News