ਪੰਜਾਬ ''ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬੱਤੀ ਰਹੇਗੀ ਗੁੱਲ

Thursday, Oct 15, 2026 - 07:15 PM (IST)

ਪੰਜਾਬ ''ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ ''ਚ ਬੱਤੀ ਰਹੇਗੀ ਗੁੱਲ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ 'ਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ। ਵਿਭਾਗ ਮੁਤਾਬਕ ਕਈ ਥਾਵਾਂ 'ਤੇ ਲੰਬੇ ਪਾਵਰ ਕੱਟ ਵੀ ਲਾਏ ਜਾਣੇ ਹਨ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਫੱਤੂਢੀਗਾ 'ਚ ਬਿਜਲੀ ਰਹੇਗੀ ਬੰਦ
ਫੱਤੂਢੀਗਾ (ਘੁੰਮਣ)- ਸਮੂਹ ਇਲਾਕਾ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 16 ਅਕਤੂਬਰ ਨੂੰ ਯਾਨੀ ਕਿ ਭਲਕੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ 66 ਕੇ. ਵੀ. ਸਬ ਸਟੇਸ਼ਨ ਉੱਚਾ ਤੋਂ ਚਲਦੇ ਨਾਨਕਪੁਰ ਯੂ. ਪੀ. ਐੱਸ. ਫੀਡਰ, ਉੱਚਾ ਏ. ਪੀ, ਗੋਪੀਪੁਰ ਏ. ਪੀ, ਖੀਰਾਵਾਲੀ ਏ. ਪੀ. ਮਹਿਮਦਵਾਲ ਏ. ਪੀ. ਫੀਡਰਾਂ ਦੀ ਸਪਲਾਈ ਜ਼ਰੂਰੀ ਮੈਂਟੀਨੈਂਸ ਕਾਰਨ ਬੰਦ ਰਹਿਣਗੇ, ਜਿਸ ਨਾਲ ਵਪਾਰਕ ਅਤੇ ਘਰੇਲੂ ਬਿਜਲੀ ਸਪਲਾਈ ਬੰਦ ਰਹੇਗੀ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ 66 ਕੇ. ਵੀ. ਸੁਰਖਪੁਰ ਗਰਿੱਡ ਤੋਂ ਚੱਲਣ ਵਾਲੇ 11 ਕੇ. ਵੀ. ਫੀਡਰ ਵੀ ਬੰਦ ਰਹਿਣਗੇ। ਇਹ ਜਾਣਕਾਰੀ ਨਵਦੀਪ ਸਿੰਘ ਸਮਰਾ ਐੱਸ. ਡੀ. ਓ. ਉੱਚਾ ਅਤੇ ਕਸ਼ਮੀਰ ਚੰਦ, ਜੇ. ਈ. ਨੇ ਪ੍ਰੈੱਸ ਨੂੰ ਸਾਂਝੇ ਤੌਰ 'ਤੇ ਦਿੱਤੀ।

ਇਹ ਵੀ ਪੜ੍ਹੋ:  ਪੰਜਾਬ 'ਚ 21 ਅਕਤੂਬਰ ਲਈ ਵੱਡਾ ਐਲਾਨ! ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਨੇ ਲਿਆ ਅਹਿਮ ਫ਼ੈਸਲਾ

ਨੂਰਪੁਰਬੇਦੀ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ/ਰੂਪਨਗਰ (ਅਵਿਨਾਸ਼)-66 ਕੇ. ਵੀ. ਸਬ ਸਟੇਸ਼ਨ ਨੂਰਪੁਰਬੇਦੀ ਵਿਖੇ ਟਰਾਂਸਫਾਰਮਰ ਅਤੇ 11 ਕੇ. ਵੀ. ਬਸ ਬਾਰ ਨੰ. 1 ਦੀ ਜ਼ਰੂਰੀ ਮੈਂਟੀਨੈਸ ਹੋਣ ਕਰਕੇ ਇਸ ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਅਸਮਾਨਪੁਰ, ਹਯਾਤਪੁਰ, ਠਾਣਾ, ਹਰੀਪੁਰ ਅਤੇ ਬੱਸੀ ਫੀਡਰਾਂ ਅਧੀਨ ਪੈਂਦੇ ਏਰੀਏ ਦੀ ਬਿਜਲੀ ਸਪਲਾਈ 16 ਅਕਤੂਬਰ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਲਈ ਇਨ੍ਹਾਂ ਫੀਡਰਾਂ ਅਧੀਨ ਏਰੀਏ ਦੇ ਖ਼ਪਤਕਾਰਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਵੱਲੋਂ ਆਪਣੇ ਜ਼ਰੂਰੀ ਕੰਮਾਂ ਲਈ ਉਪਰੋਕਤ ਅਨੁਸਾਰ ਅਗੇਤੇ ਪ੍ਰਬੰਧ ਕਰ ਲਏ ਜਾਣ। ਤਕਨੀਕੀ ਕੰਮ ਅਤੇ ਮੌਸਮ ਅਨੁਸਾਰ ਇਹ ਸਮਾਂ ਘੱਟ ਵੱਧ ਹੋ ਸਕਦਾ ਹੈ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉੱਪ ਮੰਡਲ, ਨੂਰਪੁਰਬੇਦੀ ਵੱਲੋਂ ਦਿੱਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਮਾਰੂ ਹਥਿਆਰਾਂ ਸਮੇਤ ਫੜੇ ਗਏ 3 ਮੁਲਜ਼ਮ! ਮਾਡਿਊਲ ਦਾ ਹੋਇਆ ਪਰਦਾਫ਼ਾਸ਼

ਖਮਾਣੋ 'ਚ ਬਿਜਲੀ ਸਪਲਾਈ ਬੰਦ ਰਹੇਗੀ
ਖਮਾਣੋ (ਅਰੋੜਾ)- ਪੰਜਾਬ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਖਮਾਣੋ ਦੇ ਐੱਸ. ਡੀ. ਓ. ਰਜਨੀਸ਼ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਰੂਰੀ ਰੱਖ-ਰਖਾਅ ਦੇ ਕੰਮ ਲਈ ਕੱਲ੍ਹ ਘੁੰਗਰਾਲੀ ਗਰਿੱਡ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਇਥੋਂ ਨਿਕਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਦਰਜਨ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ
ਨੂਰਪੁਰਬੇਦੀ (ਭੰਡਾਰੀ)- ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਿਟਡ ਦਫ਼ਤਰ ਉੱਪ ਸੰਚਾਲਨ ਮੰਡਲ ਸਿੰਘਪੁ (ਨੂਰਪੁਰਬੇਦੀ) ਇੰਜੀਨੀਅਰ ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਨੂਰਪੁਰਬੇਦੀ ਵਿਖੇ ਟਰਾਂਸਫਾਰਮਰ ਅਤੇ 11 ਕੇ. ਵੀ. ਬਸ ਬਾਰ ਨੰ. 2 ਦੀ ਜ਼ਰੂਰੀ ਮੈਂਟੀਨੈਸ ਹੋਣ ਕਰਕੇ ਇਸ ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਬੜਵਾ, ਨੂਰਪੁਰਬੇਦੀ, ਭੈਣੀ, ਝਾਂਗੜੀਆਂ, ਮੁਕਾਰੀ ਅਤੇ ਸੈਦਪੁਰ ਫੀਡਰਾਂ ਅਧੀਨ ਪੈਂਦੇ ਏਰੀਏ ਦੀ ਬਿਜਲੀ ਸਪਲਾਈ 16 ਅਕਤੂਬਰ ਨੂੰ ਸਵੇਰੇ 9. 00 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ: ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ, ਜਾਣੋ ਵਜ੍ਹਾ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News