ਵੱਡਾ ਹਾਦਸਾ ਹੋਣੋਂ ਟਲਿਆ! ਫਗਵਾੜਾ-ਹੁਸ਼ਿਆਰਪੁਰ ਮਾਰਗ ''ਤੇ ਫੈਕਟਰੀ ਬੱਸ ਨਾਲ ਟਕਰਾਇਆ ਝੋਨੇ ਦਾ ਭਰਿਆ ਕੈਂਟਰ

Saturday, Oct 10, 2026 - 02:34 AM (IST)

ਵੱਡਾ ਹਾਦਸਾ ਹੋਣੋਂ ਟਲਿਆ! ਫਗਵਾੜਾ-ਹੁਸ਼ਿਆਰਪੁਰ ਮਾਰਗ ''ਤੇ ਫੈਕਟਰੀ ਬੱਸ ਨਾਲ ਟਕਰਾਇਆ ਝੋਨੇ ਦਾ ਭਰਿਆ ਕੈਂਟਰ

ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਉਸ ਸਮੇਂ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਅੱਗੇ ਖੜ੍ਹੀ ਫੈਕਟਰੀ ਦੀ ਬੱਸ ਨਾਲ ਕੈਂਟਰ ਟਕਰਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟਾਰਚ ਮਿੱਲ ਦੀ ਬੱਸ ਚਲਾਉਣ ਵਾਲੇ ਬੱਸ ਚਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਾਥੀ ਕਰਮਚਾਰੀਆਂ ਨੂੰ ਲੈ ਕੇ ਰਿਹਾਣਾ ਜੱਟਾਂ ਫੈਕਟਰੀ ਨੂੰ ਜਾ ਰਿਹਾ ਸੀ ਤਾਂ ਜੀਐੱਨਏ ਗੇਟ ਲਾਗੇ ਖੜ੍ਹੀ ਪ੍ਰਾਈਵੇਟ ਕੰਪਨੀ ਦੀ ਬੱਸ ਸਵਾਰੀਆਂ ਉਤਾਰ ਰਹੀ ਸੀ ਤਾਂ ਪਿੱਛੋਂ ਝੋਨੇ ਦੀਆਂ ਬੋਰੀਆਂ ਨਾਲ ਲੱਦਿਆ ਕੈਂਟਰ ਉਸ ਦੀ ਬੱਸ ਵਿੱਚ ਜਾ ਵੱਜਾ, ਜਿਸ ਨਾਲ ਬੱਸ ਦਾ ਕਾਫੀ ਨੁਕਸਾਨ ਹੋ ਗਿਆ।

PunjabKesari

PunjabKesari

ਉਧਰ, ਦੂਜੇ ਪਾਸੇ ਕੈਂਟਰ ਚਾਲਕ ਨੇ ਦੱਸਿਆ ਕਿ ਉਹ ਜਦੋਂ ਝੋਨਾ ਲੈ ਕੇ ਰਿਹਾਣਾ ਜੱਟਾਂ ਵੱਲ ਜਾ ਰਿਹਾ ਸੀ ਤਾਂ ਅੱਗੇ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਉਸ ਨੂੰ ਓਵਰਟੇਕ ਕੀਤਾ ਅਤੇ ਇੱਕਦਮ ਬ੍ਰੇਕ ਲਗਾ ਦਿੱਤੀ, ਜਿਸ ਨਾਲ ਉਸ ਦਾ ਕੈਂਟਰ ਪ੍ਰਾਈਵੇਟ ਬੱਸ ਦੇ ਪਿੱਛੇ ਖੜ੍ਹੀ ਫੈਕਟਰੀ ਦੀ ਬੱਸ ਨਾਲ ਟਕਰਾ ਗਿਆ। ਕੈਂਟਰ ਚਾਲਕ ਨੇ ਦੋਸ਼ ਲਗਾਇਆ ਹੈ ਕਿ ਪ੍ਰਾਈਵੇਟ ਬੱਸ ਚਾਲਕ ਨੇ ਉਸ ਦੇ ਕੈਂਟਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News