LPU ਹਿੰਸਾ ਮਾਮਲੇ ''ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
Monday, Oct 05, 2026 - 01:12 PM (IST)
ਜਲੰਧਰ/ਫਗਵਾੜਾ (ਵੈੱਬ ਡੈਸਕ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਹਿੰਸਾ ਅਤੇ ਭੰਨਤੋੜ ਦੇ ਮਾਮਲੇ 'ਚ ਨਵੀਂ ਅਪਡੇਟ ਸਾਹਮਮੇ ਆਈ ਹੈ। ਇਸ ਮਾਮਲੇ ਵਿਚ ਪੁਲਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ 'ਚ ਫੜੇ ਗਏ ਮੁਲਜ਼ਮਾਂ ਦੀ ਕੁੱਲ੍ਹ ਗਿਣਤੀ 11 ਹੋ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਨਵੇਂ ਮੁਲਜ਼ਮਾਂ ਦੀ ਪਛਾਣ ਯੋਗੇਸ਼ ਅਪੂਰਵਾ ਵਾਸੀ ਮਹਿਰਾਟਾ ਰਾਜਸਥਾਨ ਅਤੇ ਆਦਿਤਿਆ ਵਾਸੀ ਹਾਜੀਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਪੁਲਸ ਮੁਤਾਬਕ ਇਹ ਦੋਵੇਂ ਮੁਲਜ਼ਮ ਗੱਡੀਆਂ ਦੀ ਭੰਨਤੋੜ ਕਰਨ ਦੇ ਮਾਮਲੇ 'ਚ ਫੜੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI ਨਾਲ ਜੁੜੇ ਤਾਰ
ਹੁਣ ਤੱਕ ਦੀ ਪੁਲਸ ਕਾਰਵਾਈ ਅਤੇ ਗ੍ਰਿਫ਼ਤਾਰੀਆਂ
ਇਥੇ ਦੱਸ ਦੇਈਏ ਕਿ ਪੁਲਸ ਵੱਲੋਂ ਇਸ ਤੋਂ ਪਹਿਲਾਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ, ਜਦਕਿ 20 ਲੋਕਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਡੀ. ਆਈ. ਜੀ. ਨਵੀਨ ਸਿੰਗਲਾ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਫਗਵਾੜਾ, ਜੰਮੂ, ਮੁੰਬਈ ਅਤੇ ਮੰਡੀ ਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
ਫਾਈਟਰ ਜੈੱਟ 'ਤੇ ਚੜ੍ਹਨ ਵਾਲਾ ਗ੍ਰਿਫ਼ਤਾਰ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੰਪਲੈਕਸ ਬਾਹਰ ਸਥਾਪਿਤ ਮਿਗ-23UM ਫਾਈਟਰ ਜੈੱਟ 'ਤੇ ਚੜ੍ਹਨ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਹਿੰਸਾ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਦੀਆਂ ਗੱਡੀਆਂ 'ਚ ਪੈਟਰੋਲ ਪਾ ਕੇ ਅੱਗ ਲਗਾਈ ਗਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ ਲਈ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
