ਹੁਣੇ ਕਰ ਲਓ ਤਿਆਰੀ! Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Thursday, Apr 09, 2026 - 06:53 PM (IST)

ਹੁਣੇ ਕਰ ਲਓ ਤਿਆਰੀ! Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਤਪਾ ਮੰਡੀ (ਸ਼ਾਮ, ਗਰਗ) : ਪਾਵਰਕਾਮ ਸਬ-ਡਵੀਜ਼ਨ ਵਨ ਦੇ ਐੱਸ. ਡੀ. ਓ. ਰਾਮ ਸਿੰਘ ਅਤੇ ਜੇ. ਈ. ਪਰਮਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ ਕਿ 10 ਅਪ੍ਰੈਲ 2026 ਤੋਂ 15 ਅਪ੍ਰੈਲ 2026 ਤੱਕ ਸਿਵਲ ਹਸਪਤਾਲ ਤਪਾ ਲਈ ਸਪੈਸ਼ਲ ਫੀਡਰ ਦੀ ਕੇਬਲ ਪਾਉਣ ਦਾ ਕੰਮ ਚੱਲੇਗਾ। ਇਸ ਕਾਰਨ ਤਪਾ ਸ਼ਹਿਰ ਦੀ ਬਿਜਲੀ ਸਪਲਾਈ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਸਮੇਂ ਦੌਰਾਨ ਸਦਰ ਬਾਜ਼ਾਰ, ਤਪਾ-1, ਤਪਾ-3 ਅਤੇ ਬਾਲਮੀਕਿ ਚੌਕ ਫੀਡਰਾਂ ਹੇਠ ਆਉਣ ਵਾਲੇ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਦੌਰਾਨ ਆਪਣੀ ਲੋੜ ਅਨੁਸਾਰ ਪਹਿਲਾਂ ਹੀ ਤਿਆਰੀ ਕਰ ਲੈਣ।

ਗੜ੍ਹਦੀਵਾਲਾ (ਭੱਟੀ) : ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ. ਐੱਸ. ਪੀ. ਸੀ. ਐੱਲ. ਸਬ- ਡਵੀਜ਼ਨ ਗੜ੍ਹਦੀਵਾਲਾ ਵਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਗੜ੍ਹਦੀਵਾਲਾ ਤੋਂ ਚਲਦੇ ਪੰਡੋਰੀ ਅਟਵਾਲ ਕੰਡੀ ਮਿਕਸ ਫੀਡਰ ਅਤੇ ਮਸਤੀਵਾਲ ਕੰਡੀ ਮਿਕਸ ਫੀਡਰ ਦੀ ਜ਼ਰੂਰੀ ਮੇਨਟੀਨੈਂਸ ਕਰਨ ਹਿੱਤ 10 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਕਾਰਨ ਪਿੰਡ ਪੰਡੋਰੀ ਅਟਵਾਲ, ਸਹਿਜੋਵਾਲ ਮੂਸਾ, ਨੰਗਲ ਥੱਥਲ, ਨੰਗਲ ਘੋੜਾਵਾਹਾ, ਟੈਂਟਪਾਲ, ਚੱਕਲਦੀਆਂ ਗੱਜਾ ਨਰੂੜ, ਮਨਹੋਤਾ, ਮਸਤੀਵਾਲ ਸੰਘਵਾਲ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ।

ਜਲਾਲਾਬਾਦ (ਬਜਾਜ) : 132 ਕੇ. ਵੀ. ਸਬ ਡਵੀਜ਼ਨ ਜਲਾਲਾਬਾਦ ਵਿਖੇ 11 ਕੇ. ਵੀ. ਬਸ-ਬਾਰ ਦੀ ਜ਼ਰੂਰੀ ਮੁਰੰਮਤ ਲਈ 11 ਕੇ. ਵੀ. ਸ਼ਹਿਰੀ, ਆਲਮਕੇ, ਟਿਵਾਣਾ ਰੋਡ, ਬੱਘਾ ਬਜਾਰ, ਸੁਖੇਰਾ, ਘੂਰੀ, ਕਾਲੂ ਵਾਲਾ, ਘਾਂਗਾ, ਗੁੰਮਾਨੀਵਾਲਾ ਅਤੇ ਫਾਜਿਲਕਾ ਰੋਡ ਫੀਡਰਾਂ ਦੀ ਬਿਜਲੀ ਸਪਲਾਈ 10 ਅਪ੍ਰੈਲ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਸ਼ਹਿਰੀ ਸਬ ਡਵੀਜ਼ਨ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦਿੱਤੀ।

ਸੁਲਤਾਨਪੁਰ ਲੋਧੀ (ਧੰਜੂ) : ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਗਰਿੱਡ ਟਿੱਬਾ ਤੋਂ ਚੱਲਣ ਵਾਲੇ ਅਰਬਨ ਫੀਡਰ 10 ਤਰੀਕ ਨੂੰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ. ਈ ਸਰਬਜੀਤ ਸਿੰਘ ਸਬ ਡਵੀਜ਼ਨ ਟਿੱਬਾ ਨੇ ਦੱਸਿਆ ਕਿ ਗਰਿੱਡ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ 10 ਤਰੀਕ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਪਿੰਡ ਟਿੱਬਾ ਦੇ ਨਾਲ ਲੱਗਦੀਆਂ ਬਸਤੀਆਂ, ਕਾਲਰੂ, ਨਸੀਰਪੁਰ ਅਤੇ ਜਵਾਹਰ ਨਵੋਦਿਆ ਸਕੂਲ ਵਿਚ ਬਿਜਲੀ ਬੰਦ ਰਹੇਗੀ।

ਖਰੜ (ਅਮਰਦੀਪ) : ਪੰਜਾਬ ਰਾਜ ਪਾਵਰਕਾਮ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸੰਨੀ ਇਨਕਲੇਵ ਲਾਈਨ ’ਤੇ ਜ਼ਰੂਰੀ ਮੁਰੰਮਤ ਤੇ ਅਪਗ੍ਰੇਡ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਕੰਮ ਦੇ ਚਲਦਿਆਂ ਸੰਨੀ ਗ੍ਰਿਡ ਤੋਂ ਬਿਜਲੀ ਸਪਲਾਈ ਨਿਰਧਾਰਤ ਦਿਨਾਂ ਦੌਰਾਨ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ 10, 11, 13, 15 ਤੇ 17 ਅਪ੍ਰੈਲ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਸੰਨੀ ਗ੍ਰਿਡ ਨਾਲ ਸਬੰਧਿਤ ਸਾਰੇ ਫੀਡਰ ਬੰਦ ਰਹਿਣਗੇ, ਜਿਸ ਕਾਰਨ 11 ਕੇ.ਵੀ. ਛੱਜੂਮਾਜਰਾ, ਨਿਜ਼ਰ ਰੋਡ, ਸੰਨੀ ਇਨਕਲੇਵ, ਗਲੋਬਲ ਸਿਟੀ ਤੇ ਮਾਡਲ ਟਾਊਨ ਇਲਾਕਿਆਂ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ। ਐਕਸੀਅਨ ਨੇ ਕਿਹਾ ਕਿ ਇਹ ਕੰਮ ਬਹੁਤ ਜ਼ਰੂਰੀ ਹੈ, ਇਸ ਲਈ ਸਮੂਹ ਉਪਭੋਗਤਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਦੌਰਾਨ ਪੂਰਾ ਸਹਿਯੋਗ ਦੇਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News