ਪੰਜਾਬ : ਜ਼ਬਰਦਸਤ ਧਮਾਕੇ ਕਾਰਨ ਹਿੱਲ ਗਿਆ ਪੂਰਾ ਇਲਾਕਾ, ਪੈ ਗਈਆਂ ਭਾਜੜਾਂ, 3 ਲੋਕ...
Wednesday, Apr 22, 2026 - 10:46 AM (IST)
ਅਬੋਹਰ (ਸੁਨੀਲ ਨਾਗਪਾਲ) : ਅਬੋਹਰ ਦੇ ਪਟੇਲ ਪਾਰਕ ਨੇੜੇ ਬੀਤੀ ਸ਼ਾਮ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਜ਼ਬਰਦਸਤ ਧਮਾਕੇ ਦੀ ਆਵਾਜ਼ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਧਮਾਕਾ ਇੰਨਾ ਭਿਆਨਕ ਸੀ ਕਿ ਲੋਕ ਆਪਣੇ ਘਰਾਂ ਅਤੇ ਦੁਕਾਨਾਂ 'ਚੋਂ ਬਾਹਰ ਆ ਗਏ। ਮੌਕੇ 'ਤੇ ਦੇਖਿਆ ਗਿਆ ਕਿ ਗਲੀ 'ਚ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਸੀ ਅਤੇ ਇੱਕ ਅਜੀਬ ਕਿਸਮ ਦੀ ਦੁਰਗੰਧ ਆ ਰਹੀ ਸੀ। ਇਸ ਹਾਦਸੇ 'ਚ ਰੋਟੀ-ਸਬਜ਼ੀ ਬਣਾਉਣ ਵਾਲੀ ਇੱਕ ਦੁਕਾਨ, ਉਸ ਦੇ ਸਾਹਮਣੇ ਵਾਲੀ ਦੁਕਾਨ, ਇੱਕ ਘਰ ਅਤੇ ਆਲੇ-ਦੁਆਲੇ ਦੀਆਂ ਹੋਰ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਚੜ੍ਹਦੀ ਸਵੇਰ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
ਘਰ ਦੇ ਬਾਹਰ ਬਣੀ ਕਰਿਆਨੇ ਦੀ ਦੁਕਾਨ ਸਣੇ ਹੋਰ ਦੁਕਾਨਾਂ ਦਾ ਸਾਰਾ ਸਮਾਨ ਅੱਗ ਦੀ ਲਪੇਟ 'ਚ ਆ ਗਿਆ। ਇਸ ਅੱਗ ਕਾਰਨ ਘਰ ਦੀ ਇੱਕ ਔਰਤ ਅਤੇ ਇੱਕ ਹੋਰ ਵਿਅਕਤੀ ਸਣੇ 3 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਿੱਥੇ ਕੁੱਝ ਲੋਕ ਇਸ ਨੂੰ ਸਿਲੰਡਰ ਦਾ ਧਮਾਕਾ ਦੱਸ ਰਹੇ ਹਨ, ਉੱਥੇ ਹੀ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਲੰਡਰ ਪਹਿਲਾਂ ਹੀ ਹਟਾ ਕੇ ਉੱਪਰ ਰੱਖ ਦਿੱਤੇ ਸਨ। ਸਥਾਨਕ ਲੋਕਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਇਹ ਧਮਾਕਾ ਕਿਸੇ ਵਿਸਫੋਟਕ ਸਮੱਗਰੀ (ਸ਼ਾਇਦ ਪੋਟਾਸ਼) ਦਾ ਹੋ ਸਕਦਾ ਹੈ, ਜੋ ਉਕਤ ਦੁਕਾਨ 'ਚ ਮੌਜੂਦ ਸੀ।
ਇਹ ਵੀ ਪੜ੍ਹੋ : ਪੰਜਾਬ 'ਚ BLO ਦੀਆਂ ਡਿਊਟੀਆਂ ਬਾਰੇ ਨਵਾਂ ਫ਼ਰਮਾਨ ਜਾਰੀ, ਮੁੱਖ ਚੋਣ ਅਧਿਕਾਰੀ ਨੇ ਦਿੱਤੇ ਸਖ਼ਤ ਹੁਕਮ
ਫਿਲਹਾਲ ਸਰਕਾਰੀ ਹਸਪਤਾਲ ਅਬੋਹਰ ਦੇ ਐੱਸ. ਐੱਸ. ਓ. ਸੁਰੇਸ਼ ਕੰਬੋਜ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ 'ਚ ਤਿੰਨ ਲੋਕ ਫੱਟੜ ਹੋਏ ਹਨ। ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
