ਮੀਂਹ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

Thursday, Apr 09, 2026 - 04:19 PM (IST)

ਮੀਂਹ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਅਬੋਹਰ (ਸੁਨੀਲ) : ਹਾਲ ਹੀ ਵਿਚ ਹੋਈ ਲਗਾਤਾਰ ਬਾਰਿਸ਼ ਨੇ ਸੀਤੋ ਗੁੰਨੋ ਵਿਚ ਇਕ ਗਰੀਬ ਪਰਿਵਾਰ ’ਤੇ ਭਾਰੀ ਤਬਾਹੀ ਮਚਾ ਦਿੱਤੀ। ਅੱਜ ਸਵੇਰੇ ਉਨ੍ਹਾਂ ਦੇ ਕਮਰੇ ਦੀ ਛੱਤ ਅਚਾਨਕ ਡਿੱਗ ਗਈ, ਜਿਸ ਨਾਲ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਭੰਵਰ ਲਾਲ ਪੁੱਤਰ ਭਾਲਾ ਰਾਮ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਉਸਦਾ ਭਰਾ ਫਿਰੋਜ਼ ਅਕਸਰ ਬਿਮਾਰ ਰਹਿੰਦਾ ਹੈ। ਉਸਦੇ ਘਰ ਵਿਚ ਹੀ ਉਸਦੇ ਭਾਂਜਾ ਭਾਂਜੀ ਵੀ ਰਹਿੰਦੇ ਹਨ। ਭੰਵਰ ਲਾਲ ਨੇ ਦੱਸਿਆ ਕਿ ਕੱਲ੍ਹ ਰਾਤ ਫਿਰੋਜ਼ ਅਤੇ ਉਸਦਾ ਭਾਣਜਾ ਆਪਣੇ ਕਮਰੇ ਵਿਚ ਸੌਂ ਰਹੇ ਸਨ ਕਿ ਸਵੇਰੇ ਲਗਭਗ ਸਾਢੇ 5-6 ਵਜੇ ਜਿਵੇਂ ਹੀ ਉਸਦਾ ਭਾਣਜਾ ਬਾਹਰ ਆਇਆ ਕੁਝ ਹੀ ਮਿੰਟਾਂ ਬਾਅਦ ਉਨ੍ਹਾਂ ਦੇ ਕਮਰੇ ਦੀ ਛੱਤ ਅਚਾਨਕ ਹੇਠਾਂ ਆ ਡਿੱਗੀ। ਜਿਸ ਕਾਰਨ ਫਿਰੋਜ਼ ਮਲਬੇ ਹੇਠ ਦੱਬਣ ਕਾਰਨ ਜ਼ਖਮੀ ਹੋ ਗਿਆ।

ਗੁਆਂਢੀਆਂ ਦੀ ਮਦਦ ਨਾਲ ਉਸਨੂੰ ਤੁਰੰਤ ਬਾਹਰ ਕੱਢਿਆ। ਇਸ ਹਾਦਸੇ ਵਿਚ ਫਿਰੋਜ਼ ਨੂੰ ਅੰਦਰੂਨੀ ਸੱਟਾਂ ਲੱਗੀਆਂ। ਪ੍ਰਭਾਵਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਮਦਦ ਦੀ ਗੁਹਾਰ ਲਗਾਈ ਹੈ। 


author

Gurminder Singh

Content Editor

Related News