ਮਾਧੋਪੁਰ ਹੈੱਡਵਰਕਸ ਤੋਂ 8 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ

Thursday, Aug 03, 2017 - 11:54 AM (IST)

ਮਾਧੋਪੁਰ ਹੈੱਡਵਰਕਸ ਤੋਂ 8 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ


ਪਠਾਨਕੋਟ/ਮਾਧੋਪੁਰ(ਸ਼ਾਰਦਾ, ਜੱਗੀ) - ਮਾਧੋਪੁਰ ਹੈੱਡਵਰਕਸ ਤੋਂ ਅੱਜ ਫਿਰ 8 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ। ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ ਦੁਪਹਿਰ 12 ਵਜੇ ਦੇ ਕਰੀਬ 20.875 ਕਿਊਸਿਕ ਪਾਣੀ ਹੈੱਡਵਰਕਸ ਵੱਲੋਂ ਆ ਰਿਹਾ ਸੀ, ਜਿਸ 'ਚ 8 ਹਜ਼ਾਰ ਕਿਊਸਿਕ ਪਾਣੀ ਡਾਊਨ ਸਟਰੀਮ ਪਾਕਿਸਤਾਨ ਵੱਲ ਛੱਡਿਆ ਗਿਆ। ਉਥੇ ਹੀ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ਦਾ ਪੱਧਰ ਅੱਜ 522.84 ਮੀਟਰ ਨਾਪਿਆ ਗਿਆ। 

ਹੈੱਡਵਰਕਸ ਤੋਂ ਨਹਿਰਾਂ 'ਚ ਛੱਡਿਆ ਜਾ ਰਿਹਾ ਪਾਣੀ
1-ਯੂ. ਬੀ. ਡੀ. ਸੀ. ਵੱਲੋਂ 6114 ਕਿਊਸਿਕ
2-ਕਸ਼ਮੀਰ ਕੈਨਾਲ 725 ਕਿਊਸਿਕ
3-ਐੱਮ. ਬੀ. ਲਿੰਕ ਨਹਿਰ 6 ਹਜ਼ਾਰ ਕਿਊਸਿਕ
ਦਰਜ ਮੀਂਹ ਦੀ ਸਥਿਤੀ
1-ਮਾਧੋਪੁਰ 'ਚ 15 ਮਿ. ਮੀ.
2-ਭੀਮਪੁਰ 'ਚ 18 ਮਿ. ਮੀ.
3-ਤਿਬੜੀ 'ਚ 51 ਮਿ. ਮੀ.
4-ਧਾਰੀਵਾਲ 'ਚ 45 ਮਿ. ਮੀ.
5-ਸ਼ਾਹਪੁਰਕੰਡੀ 'ਚ 17 ਮਿ. ਮੀ.


Related News