ਮਿੱਤਲ ਨੇ ਕੀਤਾ ਵੱਡਾ ਖੁਲਾਸਾ, ਨਵਜੋਤ ਸਿੱਧੂ ਨੇ ਕਿਉਂ ਛੱਡੀ ਸੀ ਭਾਜਪਾ

Friday, Feb 14, 2020 - 06:38 PM (IST)

ਮਿੱਤਲ ਨੇ ਕੀਤਾ ਵੱਡਾ ਖੁਲਾਸਾ, ਨਵਜੋਤ ਸਿੱਧੂ ਨੇ ਕਿਉਂ ਛੱਡੀ ਸੀ ਭਾਜਪਾ

ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਭਾਜਪਾ ਸਿਰਫ ਇਸ ਕਰਕੇ ਛੱਡ ਕੇ ਗਏ ਸਨ ਕਿਉਂਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਇਸੇ ਕਾਰਨ ਉਨ੍ਹਾਂ ਦਾ ਝੁਕਾਅ ਪਹਿਲਾਂ ਆਮ ਆਦਮੀ ਪਾਰਟੀ ਵੱਲ ਹੋਇਆ ਅਤੇ ਉਥੇ ਜਦੋਂ ਗੱਲ ਨਾ ਬਣੀ ਤਾਂ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਹਾਲਾਂਕਿ ਉਨ੍ਹਾਂ ਸਾਫ ਕੀਤਾ ਕਿ ਸਿੱਧੂ ਨੇ ਭਾਜਪਾ ਹਾਈਕਮਾਂਡ ਕੋਲ ਅਜਿਹੀ ਕੋਈ ਮੰਗ ਨਹੀਂ ਸੀ ਰੱਖੀ ਪਰ ਉਹ ਇਸੇ ਕਾਰਨ ਪਹਿਲਾਂ ਆਮ ਆਦਮੀ ਪਾਰਟੀ ਵੱਲ ਗਏ ਪਰ ਉਥੇ ਉਨ੍ਹਾਂ ਦੀ ਗੱਲ ਨਹੀਂ ਬਣੀ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਮਿੱਤਲ ਨੇ ਕਿਹਾ ਕਿ ਅਰੁਣ ਜੇਟਲੀ ਸਿੱਧੂ ਨੂੰ ਸਿਆਸਤ ਵਿਚ ਲੈ ਕੇ ਆਏ ਸਨ ਅਤੇ ਇਸੇ ਕਾਰਨ ਸਿੱਧੂ ਮੈਂਬਰ ਪਾਰਲੀਮੈਂਟ ਬਣੇ। ਜੇਟਲੀ ਨੂੰ ਗੁਰੂ ਆਖਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਜੇਟਲੀ ਦਾ ਸਾਥ ਛੱਡਿਆ ਜਦੋਂ ਉਨ੍ਹਾਂ ਨੂੰ ਸਿੱਧੂ ਦੀ ਲੋੜ ਸੀ। 

ਮਿੱਤਲ ਨੇ ਕਿਹਾ ਕਿ ਕਿਸੇ ਵੀ ਲੀਡਰ ਨੂੰ ਪਾਰਟੀ ਦੀ ਪਾਲਿਸੀ ਮੁਤਾਬਕ ਚੱਲਣਾ ਪੈਂਦਾ ਹੈ ਪਰ ਨਵਜੋਤ ਸਿੱਧੂ ਪਾਰਟੀ ਮੁਤਾਬਕ ਨਹੀਂ ਚੱਲਦੇ, ਜੇਕਰ ਸਿੱਧੂ ਪਾਰਟੀ ਵਿਚ ਰਹਿੰਦੇ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਗੱਲ ਵੀ ਮੰਨ ਲਈ ਜਾਂਦੀ।


author

Gurminder Singh

Content Editor

Related News