MA ਪਾਸ ਨੌਜਵਾਨ ਨੇ ਰਚੀ ਸੀ ਬਲੈਕਮੇਲਿੰਗ ਦੀ ਸਾਜਿਸ਼, ਇੰਝ ਹੋਇਆ ਪਰਦਾਫਾਸ਼

Tuesday, Mar 10, 2020 - 12:19 PM (IST)

MA ਪਾਸ ਨੌਜਵਾਨ ਨੇ ਰਚੀ ਸੀ ਬਲੈਕਮੇਲਿੰਗ ਦੀ ਸਾਜਿਸ਼, ਇੰਝ ਹੋਇਆ ਪਰਦਾਫਾਸ਼

ਜਲਾਲਾਬਾਦ ( ਸੁਨੀਲ ਨਾਗਪਾਲ) - ਬਲੈਕਮੇਲਿੰਗ ਦੀ ਪਹੇਲੀ ਨੂੰ ਸੁਲਝਾਉਂਦੇ ਹੋਏ ਜਲਾਲਾਬਾਦ ਦੀ ਪੁਲਸ ਨੂੰ ਇਸ ਮਾਮਲੇ 'ਚ ਵੱਡੀ ਸਫਲਤਾ ਹਾਸਲ ਉਸ ਸਮੇਂ ਹੋਈ, ਜਦੋਂ ਉਨ੍ਹਾਂ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਪੁਲਸ ਦੇ ਸਾਹਮਣੇ ਮੁਲਜ਼ਮ ਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ। ਜਾਣਕਾਰੀ ਅਨੁਸਾਰ ਪੁਲਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਹਰੀਸ਼ ਕੁਮਾਰ ਪੁੱਤਰ ਗੁਰਮੁਖ ਚੰਦ ਨੇ ਐੱਮ.ਏ. ਪੋਲੀਟੀਕਲ ਸਾਇੰਸ ਦੀ ਕੀਤੀ ਹੋਈ ਹੈ, ਜੋ ਬੇਰੁਜ਼ਗਾਰੀ ਦੇ ਆਲਮ ਦੇ ਤਹਿਤ ਕਿਡਨੈਪਰ ਬਣ ਗਿਆ। ਉਕਤ ਨੌਜਵਾਨ ਜਲਾਲਾਬਾਦ ਦੀ ਇਕ ਫਰਮ ਕੋਲ ਪਿਛਲੇ 5 ਸਾਲਾ ਤੋਂ ਕੰਮ ਕਰ ਰਿਹਾ ਸੀ। ਸਪੇਅਰ ਪਾਰਟ ਦਾ ਕੰਮ ਕਰਨ ਵਾਲੀ ਇਸ ਫਰਮ ’ਤੇ ਕੰਮ ਕਰਨ ਵਾਲਾ ਉਕਤ ਨੌਜਵਾਨ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਨੌਕਰੀ ਦੀ ਭਾਲ ਕਰ ਰਿਹਾ ਸੀ, ਜਿਸ ਦੇ ਲਈ ਉਹ ਕਈ ਥਾਵਾਂ ’ਤੇ ਗਿਆ। ਨੌਕਰੀ ਤੋਂ ਪਰੇਸ਼ਾਨ ਅਤੇ ਬੇਰੁਜ਼ਗਾਰ ਹੋਣ ਕਾਰਨ ਉਸ ਦਾ ਦਿਮਾਗ ਖਰਾਬ ਹੋ ਗਿਆ। ਉਹ ਜਿਸ ਫਰਮ ’ਤੇ ਕੰਮ ਕਰ ਰਿਹਾ ਸੀ, ਤੋਂ ਹੀ 7 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਨ ਲੱਗ ਪਿਆ। ਪੈਸੇ ਨਾ ਮਿਲਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗਾ, ਜਿਸ ਦਾ ਪਤਾ ਲੱਗਣ ’ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੜ੍ਹੋਂ ਇਹ ਖਬਰ ਵੀ -  ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਮੰਗੀ 7 ਲੱਖ ਦੀ ਫਿਰੋਤੀ, ਗ੍ਰਿਫਤਾਰ

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਚੌਂਕ ਨੇੜੇ ਦੀਪਕ ਕੁਮਾਰ ਪੁੱਤਰ ਰਮੇਸ਼ ਵਾਸੀ ਰਾਮ ਲੀਲਾ ਚੌਂਕ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਸੀ ਕਿ ਉਸਦੇ ਪਿਤਾ ਰਮੇਸ਼ ਕੁਮਾਰ ਪੁੱਤਰ ਬੱਗੂ ਰਾਮ ਦੇ ਮੋਬਾਇਲ ਨੰਬਰ ’ਤੇ ਲਗਾਤਾਰ ਧਮਕੀ ਭਰੇ ਜਾਨੋ ਮਾਰਨ ਦੇ ਮੈਸੇਜ ਆ ਰਹੇ ਹਨ ਕਿ ਉਹ ਮੈਨੂੰ (ਦੀਪਕ ਕੁਮਾਰ) ਨੂੰ ਜਾਨ ਤੋਂ ਮਾਰ ਦੇਵੇਗਾ। ਮੈਸੇਜ ’ਚ ਉਸ ਨੇ ਕਿਹਾ ਕਿ ਜੇਕਰ ਉਹ ਉਸ ਦੀ ਜਾਨ ਦੀ ਸਲਾਮਤੀ ਚਾਹੁੰਦੇ ਹਨ ਤਾਂ 7 ਲੱਖ ਰੁਪਏ ਦੇ ਦੇਣ। ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਮੈਸੇਜ ਕਰਨ ਵਾਲਾ ਹਰੀਸ਼ ਕੁਮਾਰ ਪੁੱਤਰ ਗੁਰਮੁਖ ਚੰਦ ਵਾਸੀ ਮਾਹਮੂਜੋਈਆ ਥਾਣਾ ਅਮੀਰ ਖਾਸ ਦਾ ਵਾਸੀ ਹੈ। ਨੌਜਵਾਨ ਦਾ ਪਤਾ ਲੱਗਦੇ ਸਾਰ ਪੁਲਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ, ਜਿਸਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ।


author

rajwinder kaur

Content Editor

Related News