ਲੁਧਿਆਣਾ 'ਚ 5 ਕਰੋੜ ਦੀਆਂ ਨਕਲੀ ਸਿਲਾਈ ਮਸ਼ੀਨਾਂ ਫੜ੍ਹੀਆਂ, ਭੇਜੀਆਂ ਜਾਣੀਆਂ ਸੀ ਬੰਗਲਾਦੇਸ਼

Saturday, Sep 02, 2023 - 01:39 PM (IST)

ਲੁਧਿਆਣਾ (ਵਿਪਨ) : ਲੁਧਿਆਣਾ ਦੇ ਢੰਡਾਰੀ ਕਲਾਂ 'ਚ ਊਸ਼ਾ ਕੰਪਨੀ ਦੇ ਨਾਂ ਦੀਆਂ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਥੇ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਕਾਪੀਰਾਈਟ ਐਕਟ ਮੁਤਾਬਕ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ : ਲੁੱਟ ਦੀ ਵੱਡੀ ਵਾਰਦਾਤ : ਲੁਟੇਰਿਆਂ ਨੇ ਗੱਡੀ ਰੁਕਵਾ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੀਤਾ ਲਹੂ-ਲੁਹਾਨ

ਕਰੀਬ 5 ਕਰੋੜ ਦਾ ਮਾਲ ਉਨ੍ਹਾਂ ਨੂੰ ਬਰਾਮਦ ਹੋਇਆ, ਜੋ ਜਾਅਲੀ ਮਾਰਕਾ ਲਾ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ। ਉਨ੍ਹਾਂ ਨੇ ਸਾਹਨੇਵਾਲ ਥਾਣੇ ਦੀ ਪੁਲਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਅਧਿਕਾਰੀ ਖ਼ਫ਼ਾ ਹੋ ਗਏ।

ਇਹ ਵੀ ਪੜ੍ਹੋ : ਹਵਸ ਦੀ ਭੁੱਖ 'ਚ ਦਰਿੰਦਾ ਬਣਿਆ ਦਾਦਾ, 11 ਸਾਲਾ ਪੋਤੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ

ਉਨ੍ਹਾਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਥਾਣੇ ਅੰਦਰ ਹੀ ਰੋਸ-ਮੁਜ਼ਾਹਰਾ ਕੀਤਾ। ਦੂਜੇ ਪਾਸੇ ਥਾਣਾ ਮੁਖੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਕੁੱਝ ਚੀਜ਼ਾਂ ਕੰਪਨੀ ਵਾਲਿਆਂ ਤੋਂ ਮੰਗੀਆਂ ਗਈਆਂ ਹਨ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:-https://itunes.apple.com/in/app/id538323711?mt=8mt=8


Babita

Content Editor

Related News