ਲੁਧਿਆਣਾ ਵਾਸੀ ਦੇਣ ਧਿਆਨ, ਇਨ੍ਹਾਂ ਇਲਾਕਿਆਂ ''ਚ ਗੱਡੀਆਂ ਦੀ NO ENTRY! ਡਾਇਵਰਟ ਕੀਤੇ ਗਏ ਰੂਟ

Friday, Aug 14, 2026 - 01:49 PM (IST)

ਲੁਧਿਆਣਾ ਵਾਸੀ ਦੇਣ ਧਿਆਨ, ਇਨ੍ਹਾਂ ਇਲਾਕਿਆਂ ''ਚ ਗੱਡੀਆਂ ਦੀ NO ENTRY! ਡਾਇਵਰਟ ਕੀਤੇ ਗਏ ਰੂਟ

ਲੁਧਿਆਣਾ (ਸੰਨੀ): ਦਰੇਸੀ ਗਰਾਉਂਡ ’ਚ ਅੱਜ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦੇ ਚਲਦੇ ਟ੍ਰੈਫਿਕ ਪੁਲਸ ਵੱਲੋਂ ਆਮ ਲੋਕਾਂ ਤੇ ਸਮਾਰੋਹ ’ਚ ਹਿੱਸਾ ਲੈਣ ਵਾਲੇ ਲੋਕਾਂ ਦੀ ਸੁਵਿਧਾ ਲਈ ਡਾਇਵ੍ਰਸ਼ਨ ਪਲੈਨ ਜਾਰੀ ਕੀਤਾ ਕੀਤਾ ਹੈ।

ਪੁਲਸ ਵਿਭਾਗ ਵੱਲੋਂ ਜਾਰੀ ਪਲਾਨ ਅਨੁਸਾਰ ਜਲੰਧਰ ਬਾਈਪਾਸ ਚੌਕ ਤੋਂ ਲੈ ਕੇ ਵਿਸ਼ਕਰਮਾ ਚੌਂਕ ਤੱਕ ਹੈਵੀ ਵਾਹਨਾਂ ਦੀ ਐਂਟਰੀ ਬਿਲਕੁਲ ਬੰਦ ਰਹੇਗੀ। ਇਸ ਦੇ ਨਾਲ ਹੀ ਸਮਾਰੋਹ ਸਥਾਨ ਦੇ ਨੇੜੇ ਤੇੜੇ ਦੇ ਕੁਝ ਇਲਾਕਿਆਂ ਨੂੰ ਨੋਨ ਵਹੀਕਲ ਜੋਨ ਵੀ ਐਲਾਨਿਆ ਗਿਆ ਹੈ। ਸਮਾਰੋਹ ਸ਼ਾਮ ਦੇ ਸਮੇਂ ਸ਼ੁਰੂ ਹੋਣ ਦੀ ਸੰਭਾਵਨਾਂ ਹੈ ਜਿਸਦੇ ਚਲਦੇ ਪੁਲਸ ਵੱਲੋਂ ਡਾਇਵ੍ਰਸ਼ਨ ਪਲਾਨ ਤੇ ਨਾਨ ਵ੍ਹੀਕਲ ਜੋਨ ਦੁਪਹਿਰ ਬਾਅਦ ਸ਼ੁਰੂ ਕਰਨ ਦੀ ਉਮੀਦ ਹੈ।

PunjabKesari

ਇਸ ਦੇ ਨਾਲ ਹੀ ਸਮਾਰੋਹ ’ਚ ਹਿੱਸਾ ਲੈਣ ਆਏ ਭਗਤਾਂ ਨੇ ਵਾਹਨਾਂ ਦੀ ਪਾਰਕਿੰਗ ਦੇ ਵਿਸ਼ੇਸ਼ ਇੰਤਜਾਮ ਕੀਤਾ ਗਿਆ ਹੈ। ਏਸ.ਡੀ.ਪੀ. ਕਾਲਜ ਅਤੇ ਕਪੂਰ ਹਸਪਤਾਲ ’ਚ ਬੱਸਾਂ ਦੀ ਪਾਰਕਿੰਗ ਕਰਵਾਈ ਜਾਵੇਗੀ। ਇਸ ਪ੍ਰਕਾਰ ਮਾਸਟਰ ਤਾਰਾ ਸਿੰਘ ਕਾਲਜ, ਨਗਰ ਨਿਗਮ ਦੀ ਮਲਟੀ ਸਟੋਰੀ ਪਾਰਕਿੰਗ , ਕਿਤਾਬ ਬਜ਼ਾਰ ਦੀ ਪਾਰਕਿੰਗ ਅਤੇ ਕਮਲਾ ਲੋਟਿਯਾ ਕਾਲਜ ਦੇ ਗਰਾਂੳਂਡ ’ਚ ਕਾਰਾਂ ਤੇ ਹੋਰ ਛੋਟੇ ਵਾਹਨਾਂ ਦੀ ਪਾਰਕਿੰਗ ਕਰਵਾਈ ਜਾਵੇਗੀ। ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਡਾਈਵਰਸ਼ਨ ਪੁਆਇੰਟ ’ਤੇ ਪੁਲਸ ਮੁਲਾਜ਼ਮ ਮੌਜੂਦ ਰਹਿਣਗੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਪੇਸ਼ ਨਾ ਆਵੇ।


author

Anmol Tagra

Content Editor

Related News