ਭਾਰੀ ਬਾਰਿਸ਼ ਮਗਰੋਂ ਲੁਧਿਆਣਾ ''ਚ ਸੜਕ ਧਸੀ! ਪਲਟ ਗਈ ਕਾਰ
Thursday, Jul 30, 2026 - 03:33 PM (IST)
ਲੁਧਿਆਣਾ (ਹਿਤੇਸ਼): ਅੱਜ ਲੁਧਿਆਣਾ ਵਿਚ ਮੌਨਸੂਨ ਦੀ ਪਹਿਲੀ ਜ਼ਬਰਦਸਤ ਬਾਰਿਸ਼ ਹੋਈ, ਜਿਸ ਮਗਰੋਂ ਸੜਕਾਂ 'ਤੇ ਪਾਣੀ ਭਰ ਗਿਆ ਤੇ ਕਈ ਥਾਈਂ ਹਾਦਸੇ ਵੀ ਵਾਪਰੇ। ਜਾਣਕਾਰੀ ਮੁਤਾਬਕ, ਇਸ ਦੌਰਾਨ ਗੁਰਦੇਵ ਨਗਰ ਵਿਚ ਸੜਕ ਅਚਾਨਕ ਧੱਸ ਗਈ। ਇਸ ਦੌਰਾਨ ਸੜਕ ਧਸਣ ਕਾਰਨ ਬਣੇ ਟੋਏ ਵਿਚ ਕਾਰ ਪਲਟ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਸ਼ਿਵਮ ਨੇ ਦੱਸਿਆ ਕਿ ਉਹ ਗਲੀ ਵਿਚ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੀ ਕਾਰ ਇਕ ਪਾਸੇ ਧੱਸ ਗਈ। ਜਦੋਂ ਉਹ ਵੇਖਣ ਲਈ ਗੱਡੀ ਤੋਂ ਹੇਠਾਂ ਉਤਰਿਆ ਤਾਂ ਕਾਰ ਪੂਰੀ ਤਰ੍ਹਾਂ ਟੋਏ ਵਿਚ ਧੱਸ ਕੇ ਪਲਟ ਗਈ। ਇਸ ਦੇ ਨਾਲ ਹੀ ਹੋਰ ਸੜਕਾਂ 'ਤੇ ਵੀ ਕਈ ਹਾਦਸੇ ਵਾਪਰੇ। ਮੌਸਮ ਵਿਭਾਗ ਵੱਲੋਂ ਅਜੇ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
