ਫ਼ਿਲਮੀ ਸੀਨ ਵਾਂਗ ਪੰਜਾਬ ਪੁਲਸ ਘੇਰੇ ''ਚੋਂ ਫ਼ਰਾਰ ਹੋ ਗਏ ਖ਼ਤਰਨਾਕ ਬਦਮਾਸ਼! ਆਪ ਹੀ ਵੇਖ ਲਓ ਵੀਡੀਓ
Monday, Dec 29, 2025 - 02:44 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਕੁਝ ਬਦਮਾਸ਼ ਫ਼ਿਲਮੀ ਸੀਨ ਵਾਂਗ ਪੁਲਸ ਦੇ ਘੇਰੇ ਵਿਚੋਂ ਫ਼ਰਾਰ ਹੋ ਗਏ। ਇਹ ਘਟਨਾ ਦੰਡੀ ਸਵਾਮੀ ਰੋਡ ਦੀ ਹੈ। ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਸ਼ੱਕੀ ਕਾਰ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਨਾਕਾਬੰਦੀ ਕਰ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਚਾਲਕ ਨੇ ਕਾਰ ਰੋਕਣ ਦੀ ਬਜਾਏ ਉਸ ਦੀ ਰਫ਼ਤਾਰ ਤੇਜ਼ ਕਰ ਦਿੱਤੀ ਤੇ ਪੁਲਸ ਤੋਂ ਬਚਣ ਦੀ ਕੋਸ਼ਿਸ਼ ਕਰ ਲੱਗ ਪਿਆ।
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਬਦਮਾਸ਼ਾਂ ਨੇ ਪੁਲਸ ਮੁਲਾਜ਼ਮਾਂ 'ਤੇ ਵੀ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫ਼ੈਲ ਗਈ। ਗਨੀਮਤ ਰਹੀ ਕਿ ਪੁਲਸ ਮੁਲਾਜ਼ਮ ਵਾਲ-ਵਾਲ ਬੱਚ ਗਏ, ਪਰ ਬਦਮਾਸ਼ਾਂ ਨੇ ਲੋਕਾਂ ਦੀਆਂ ਕਾਫ਼ੀ ਗੱਡੀਆਂ ਨੂੰ ਨੁਕਸਾਨ ਪਹੁੰਚਾ ਦਿੱਤਾ। ਬਦਮਾਸ਼ ਤੇਜ਼ ਰਫ਼ਤਾਰ ਨਾਲ ਕਾਰ ਭਜਾਉਂਦੇ ਹੋਏ ਫ਼ਰਾਰ ਹੋ ਗਏ। ਘਟਨਾ ਮਗਰੋਂ ਪੁਲਸ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਰਚ ਆਪ੍ਰੇਸ਼ਨ ਚਲਾਇਆ ਤੇ ਨਾਕਾਬੰਦੀ ਕਰਵਾਈ, ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦੀ ਹੀ ਬਦਮਾਸ਼ ਦੀ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਾ ਜਾਵੇਗਾ।
