ਪ੍ਰੇਮਿਕਾ ਨੂੰ ਲੈ ਕੇ ਘਰ ਆ ਵੜਿਆ ਨਸ਼ੇੜੀ ਪੁੱਤ ਤੇ ਫ਼ਿਰ...

Tuesday, Aug 12, 2025 - 06:26 PM (IST)

ਪ੍ਰੇਮਿਕਾ ਨੂੰ ਲੈ ਕੇ ਘਰ ਆ ਵੜਿਆ ਨਸ਼ੇੜੀ ਪੁੱਤ ਤੇ ਫ਼ਿਰ...

ਲੁਧਿਆਣਾ (ਬੇਰੀ): ਥਾਣਾ ਡਵੀਜ਼ਨ ਨੰ. 7 ਅਧੀਨ ਆਉਂਦੇ ਇਕ ਇਲਾਕੇ ਵਿਚ ਇਕ ਨਸ਼ੇੜੀ ਪੁੱਤ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਆਪਣੇ ਹੀ ਘਰ ’ਤੇ ਹਮਲਾ ਕਰ ਦਿੱਤਾ। ਉਸ ਨੇ ਅਤੇ ਉਸ ਦੀ ਪ੍ਰੇਮਿਕਾ ਨੇ ਉਨ੍ਹਾਂ ਦੇ ਘਰ ’ਤੇ ਇੱਟਾਂ ਸੁੱਟੀਆਂ, ਭੰਨ-ਤੋੜ ਕੀਤੀ ਅਤੇ ਆਪਣੇ ਬਜ਼ੁਰਗ ਮਾਪਿਆਂ ਨਾਲ ਬਦਸਲੂਕੀ ਕੀਤੀ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ

ਪੀੜਤ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਗਗਨਦੀਪ ਨਸ਼ੇੜੀ ਹੈ। ਉਸ ਨੇ ਇਕ ਔਰਤ ਨੂੰ ਆਪਣੇ ਨਾਲ ਬਾਹਰ ਰੱਖਿਆ ਹੋਇਆ ਹੈ। ਕੱਲ ਰਾਤ ਉਹ ਉਸੇ ਔਰਤ ਨਾਲ ਘਰ ਤੋਂ ਬਾਹਰ ਆਇਆ ਅਤੇ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਸ ਦੀ ਨਸ਼ੇ ਦੀ ਲਤ ਅਤੇ ਝਗੜਿਆਂ ਕਾਰਨ ਪਰਿਵਾਰ ਨੇ ਉਸ ਨੂੰ ਪਹਿਲਾਂ ਹੀ ਘਰੋਂ ਕੱਢ ਦਿੱਤਾ ਸੀ। ਪੀੜਤ ਰਣਜੀਤ ਸਿੰਘ ਨੇ ਕਿਹਾ ਕਿ ਗਗਨਦੀਪ ਨਾਲ ਰਹਿਣ ਵਾਲੀ ਔਰਤ ਪਹਿਲਾਂ ਹੀ ਵਿਆਹੀ ਹੋਈ ਹੈ। ਇਸ ਕਾਰਨ ਉਸ ਦੇ ਪਰਿਵਾਰ ਅਤੇ ਸਾਡੇ ਪਰਿਵਾਰ ਵਿਚਕਾਰ ਕਈ ਲੜਾਈਆਂ ਹੋ ਚੁੱਕੀਆਂ ਹਨ, ਇਥੋਂ ਤੱਕ ਕਿ ਕੇਸ ਵੀ ਦਰਜ ਹਨ।

ਗਗਨਦੀਪ ਰਾਤ ਨੂੰ ਨਸ਼ੇ ਦੀ ਹਾਲਤ ’ਚ ਘਰ ਪਹੁੰਚਿਆ ਅਤੇ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਨੇ ਮੌਕੇ ’ਤੇ ਪੀ. ਸੀ. ਆਰ. ਨੂੰ ਫੋਨ ਕੀਤਾ ਅਤੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News