ਛਾਉਣੀ ''ਚ ਤਬਦੀਲ ਹੋਈ ਲੁਧਿਆਣਾ ਕੇਂਦਰੀ ਜੇਲ੍ਹ,  200 ਪੁਲਸ ਮੁਲਾਜ਼ਮਾਂ ਨੇ ਲਈ ਤਲਾਸ਼ੀ

Friday, Jul 11, 2025 - 03:29 PM (IST)

ਛਾਉਣੀ ''ਚ ਤਬਦੀਲ ਹੋਈ ਲੁਧਿਆਣਾ ਕੇਂਦਰੀ ਜੇਲ੍ਹ,  200 ਪੁਲਸ ਮੁਲਾਜ਼ਮਾਂ ਨੇ ਲਈ ਤਲਾਸ਼ੀ

ਲੁਧਿਆਣਾ (ਸਿਆਲ): ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਕਮਿਸ਼ਨਰ ਨੇ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਦੀ ਵਿਆਪਕ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ (CASO) ਚਲਾਇਆ ਗਿਆ। ਉਕਤ ਮੁਹਿੰਮ ਸਪੈਸ਼ਲ ਡੀ.ਜੀ.ਪੀ. ਗੁਰਪ੍ਰਤੀਰ ਕੌਰ ਦਿਓ ਦੀ ਦੇਖ-ਰੇਖ ਵਿਚ ਚਲਾਈ ਗਈ, ਜੋ 3 ਘੰਟੇ ਤਕ ਚੱਲੀ। ਇਸ ਦਾ ਮੁੱਖ ਉਦੇਸ਼ ਜੇਲ੍ਹ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਤੇ ਗੈਰ ਕਾਨੂੰਨੀ ਸਰਗਰਮੀਆਂ ਨੂੰ ਨੱਥ ਪਾਉਣਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਸੱਜ-ਵਿਆਹੀ ਕੁੜੀ ਪਹੁੰਚੀ ਥਾਣੇ! ਕਹਿੰਦੀ- 'ਮੇਰੀਆਂ ਅਸ਼ਲੀਲ ਤਸਵੀਰਾਂ...'

ਇਸ ਮੁਹਿੰਮ ਵਿਚ 200 ਪੁਲਸ ਮੁਲਾਜ਼ਮਾਂ ਨੇ ਹਿੱਸਾ ਲਿਆ। ਇਕ ਅਫ਼ਸਰ ਦੀ ਅਗਵਾਈ ਵਿਚ 6 ਵਿਸ਼ੇਸ਼ ਟੀਮਾਂ ਨੇ ਜੇਲ੍ਹ ਦੀਆਂ ਬੈਰਕਾਂ, ਰਸੋਈ, ਪਖਾਨੇ ਤੇ ਫੈਕਟਰੀਆਂ ਤੇ ਮਹਿਲਾ ਬੈਰਕਾਂ ਸਮੇਤ ਹੋਰ ਬਲਾਕਾਂ ਦੀ ਬੜੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਵਿਆਪਕ ਨਿਰੀਖਣ ਦਾ ਉਦੇਸ਼ ਨਾਜਾਇਜ਼ ਸਰਗਰਮੀਆਂ ਨੂੰ ਖ਼ਤਮ ਕਰਨਾ ਤੇ ਜੇਲ੍ਹ ਕੈਂਪਸ ਦੇ ਅੰਦਰ ਇਕ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 11 ਤੋਂ 16 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ 'ਚ ਦਿਸੇਗਾ ਸਭ ਤੋਂ ਵੱਧ ਅਸਰ

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਜੇਲ੍ਹ ਸੁਰੱਖਿਆ ਬਣਾਈ ਰੱਖਣ ਦੀ ਮੁਹਿੰਮ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁਹਿੰਮ ਪੰਜਾਬ ਪੁਲਸ ਦੀ ਨਸ਼ੇ ਖ਼ਿਲਾਫ਼ ਜ਼ੀਰੋ ਟਟਾਲਰੈਂਸ ਪਾਲਿਸੀ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਮਾਰਚ 2025 ਵਿਚ ਸ਼ੁਰੂ ਹੋਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਸ ਨੇ ਨਸ਼ੇ ਖ਼ਿਲਾਫ਼ ਕਈ ਸਫ਼ਲਤਾਵਾਂ ਹਾਸਲ ਕੀਤੀਆਂ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News