''''ਅੰਗਰੇਜ'' ਕਰ ਕੇ ਸੜ ਕੇ ਮਰ ਗਈ ਮੇਰੀ ਭੈਣ...!'' ਨੌਜਵਾਨ ਦੇ ਦੋਸ਼ਾਂ ''ਤੇ FIR ਦਰਜ

Thursday, Jun 19, 2025 - 03:15 PM (IST)

''''ਅੰਗਰੇਜ'' ਕਰ ਕੇ ਸੜ ਕੇ ਮਰ ਗਈ ਮੇਰੀ ਭੈਣ...!'' ਨੌਜਵਾਨ ਦੇ ਦੋਸ਼ਾਂ ''ਤੇ FIR ਦਰਜ

ਸਾਹਨੇਵਾਲ (ਜਗਰੂਪ)- ਭਰਾ ਦੀ ਸ਼ਿਕਾਇਤ ’ਤੇ ਭੈਣ ਨੂੰ ਸ਼ੱਕੀ ਹਾਲਾਤ ’ਚ ਅੱਗ ਦੀ ਭੇਟ ਚੜ੍ਹਾਉਣ ’ਤੇ ਜੀਜੇ ਅਤੇ ਉਸ ਦੀ ਮਾਂ ਦੇ ਖ਼ਿਲਾਫ਼ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਫ਼ਤਿਹ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਰੌੜ ਲੁਧਿਆਣਾ ਨੇ ਸ਼ਿਕਾਇਤ ਦਿੱਤੀ ਕਿ ਉਸ ਦੀ ਭੈਣ ਪਿੰਕੀ ਕੌਰ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ 2023 ਵਿਚ ਅੰਗਰੇਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਢੋਲਣਵਾਲ ਨਾਲ ਹੋਇਆ ਸੀ। ਜਿਸ ਤੋਂ ਹਾਲੇ ਕੋਈ ਬੱਚਾ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਇਲਾਕਾ, ਨਹਿਰ 'ਚ ਪਿਆ 50 ਫੁੱਟ ਦਾ ਪਾੜ (ਵੀਡੀਓ)

ਫ਼ਤਿਹ ਸਿੰਘ ਨੇ ਦੱਸਿਆ ਕਿ ਪਿੰਕੀ ਕੌਰ ਦੀ ਸੱਸ ਹੁਕਮ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਢੋਲਣਵਾਲ ਅਤੇ ਉਨ੍ਹਾਂ ਦਾ ਜੀਜਾ ਅੰਗਰੇਜ ਸਿੰਘ ਪਿੰਕੀ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸਨ। ਉਸ ਨਾਲ ਕੁੱਟਮਾਰ ਅਤੇ ਮੰਦੇ ਸ਼ਬਦ ਬੋਲਦੇ ਸਨ। ਪਿੰਕੀ ਨੂੰ ਮਾਨਸਿਕ ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਉਸ ਨੇ ਦੱਸਿਆ ਕਿ ਬੀਤੀ 16 ਜੂਨ ਨੂੰ ਅੰਗਰੇਜ ਸਿੰਘ ਦਾ ਫੋਨ ਆਇਆ ਕਿ ਪਿੰਕੀ ਕੌਰ ਨੂੰ ਅੱਗ ਲੱਗ ਗਈ ਹੈ। ਅਸੀਂ ਤੁਰੰਤ ਪਿੰਡ ਆ ਕੇ ਦੇਖਿਆ ਤਾਂ ਤੁਰੰਤ ਪਿੰਕੀ ਨੂੰ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਲਿਜਾ ਕੇ ਦਾਖਲ ਕਰਵਾ ਦਿੱਤਾ। ਜਿਸ ਦੀ ਅੱਜ  ਇਲਾਜ ਦੌਰਾਨ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - Punjab: ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦੇਹਾਂਤ

ਉਸ ਨੇ ਦੱਸਿਆ ਕਿ ਮੇਰੀ ਭੈਣ ਨੇ ਇਹ ਕਦਮ ਆਪਣੀ ਸੱਸ ਹੁਕਮ ਕੌਰ ਅਤੇ ਪ੍ਰਹੁਣੇ ਅੰਗਰੇਜ ਸਿੰਘ ਦੀ ਪ੍ਰਤਾੜਨਾ ਤੋਂ ਤੰਗ ਆਕੇ ਚੁੱਕਿਆ ਹੈ। ਥਾਣੇਦਾਰ ਨੇ ਦੱਸਿਆ ਕਿ ਇਸ ਸ਼ਿਕਾਇਤ ’ਤੇ ਸੱਸ ਅਤੇ ਪ੍ਰਹੁਣੇ ਦੇ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News