ਬੈਂਕ ਨਾਲ 68.91 ਕਰੋੜ ਦੀ ਠੱਗੀ: ਫ਼ਰਜ਼ੀ ਐਕਸਪੋਰਟ ਬਿੱਲਾਂ ਰਾਹੀਂ ਲੋਨ ਹੜੱਪਣ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

Thursday, Jul 30, 2026 - 04:40 AM (IST)

ਬੈਂਕ ਨਾਲ 68.91 ਕਰੋੜ ਦੀ ਠੱਗੀ: ਫ਼ਰਜ਼ੀ ਐਕਸਪੋਰਟ ਬਿੱਲਾਂ ਰਾਹੀਂ ਲੋਨ ਹੜੱਪਣ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ (ਰਾਜ) : ਬੈਂਕ ਤੋਂ ਕਰੋੜਾਂ ਰੁਪਏ ਦਾ ਲੋਨ ਅਤੇ ਕ੍ਰੈਡਿਟ ਸਹੂਲਤਾਂ ਹਾਸਲ ਕਰਨ ਤੋਂ ਬਾਅਦ ਧੋਖਾਦੇਹੀ ਕਰਕੇ 68 ਕਰੋੜ 91 ਲੱਖ ਰੁਪਏ ਦੀ ਹੇਰਾਫੇਰੀ ਕਰਨ ਦਾ ਇਕ ਬੇਹੱਦ ਵੱਡਾ ਅਤੇ ਹਾਈ-ਪ੍ਰੋਫਾਈਲ ਘਪਲਾ ਸਾਹਮਣੇ ਆਇਆ ਹੈ। ਇੰਡੀਅਨ ਬੈਂਕ ਦੇ ਚੀਫ਼ ਮੈਨੇਜਰ ਸੰਦੀਪ ਰਾਠੀ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਮੁਲਜ਼ਮ ਧਰਮਪਾਲ ਜੈਨ, ਜੈਨਿੰਦਰ ਜੈਨ ਅਤੇ ਅੰਜੂ ਜੈਨ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪੁਲਸ ਨੂੰ ਇੰਡੀਅਨ ਬੈਂਕ ਦੇ ਚੀਫ਼ ਮੈਨੇਜਰ ਸੰਦੀਪ ਰਾਠੀ ਵੱਲੋਂ ਸ਼ਿਕਾਇਤ ’ਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਇੰਡੀਅਨ ਬੈਂਕ ਤੋਂ ਕੁੱਲ 68,91,00,000 ਰੁਪਏ ਦੀ ਵੱਡੀ ਰਾਸ਼ੀ ਲੋਨ ਅਤੇ ਕ੍ਰੈਡਿਟ ਸਹੂਲਤਾਂ ਦੇ ਰੂਪ ’ਚ ਹਾਸਲ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬੈਂਕ ਦੇ ਫੰਡਾਂ ’ਚ ਧੋਖਾਦੇਹੀ ਕਰਨ ਦੀ ਨੀਅਤ ਨਾਲ ਗ਼ਲਤ ਅਤੇ ਫ਼ਰਜ਼ੀ ਖ਼ਰੀਦਦਾਰਾਂ ਦੇ ਨਾਂ ’ਤੇ ਐਕਸਪੋਰਟ ਬਿਲ ਕੱਟ ਦਿੱਤੇ। ਫ਼ਰਜ਼ੀ ਦਸਤਾਵੇਜ਼ ਅਤੇ ਫ਼ਰਜ਼ੀ ਖ਼ਰੀਦਦਾਰ ਦਰਸਾ ਕੇ ਮੁਲਜ਼ਮਾਂ ਨੇ ਬੈਂਕ ਦੇ ਕਰੋੜਾਂ ਰੁਪਏ ਦੀ ਭਾਰੀ ਹੇਰਾਫੇਰੀ ਅਤੇ ਘਪਲਾ ਕੀਤਾ।

ਇਹ ਵੀ ਪੜ੍ਹੋ : ਨਾਜਾਇਜ਼ ਸ਼ਰਾਬ ਦੇ ਧੰਦੇ ’ਤੇ ਨਕੇਲ: ਲੁਧਿਆਣਾ ਵਿਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਦੀ ਸ਼ਿਕਾਇਤ ਅਤੇ ਸ਼ੁਰੂਆਤੀ ਜਾਂਚ ’ਚ ਧੋਖਾਦੇਹੀ ਦੀ ਪੁਸ਼ਟੀ ਹੋਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੇ ਡਿਜੀਟਲ ਤੇ ਦਸਤਾਵੇਜ਼ੀ ਸਬੂਤ ਖੰਘਾਲੇ ਜਾ ਰਹੇ ਹਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News