ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! ''ਲੁੱਕ ਆਊਟ ਸਰਕੂਲਰ'' ਨੋਟਿਸ ਜਾਰੀ

Thursday, Jul 30, 2026 - 05:20 PM (IST)

ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! ''ਲੁੱਕ ਆਊਟ ਸਰਕੂਲਰ'' ਨੋਟਿਸ ਜਾਰੀ

ਖੰਨਾ/ਮਲੌਦ (ਸ਼ਿਵਰੰਜਨ ਧੀਰ)- ਹਲਕਾ ਪਾਇਲ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਨਾਜ ਸਿੰਘ ਜੀਰਖ ਖ਼ਿਲਾਫ਼ ਥਾਣਾ ਮਲੌਦ ਵਿਖੇ ਧਾਰਾ 115 (2) 126 (2) 361 (2) 3( 5) ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਤਫਤੀਸ਼ੀ ਅਫ਼ਸਰ ਚੌਕੀ ਇੰਚਾਰਜ ਸਿਆੜ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਨਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਜੀਰਖ ਨੇ ਆਪਣੇ ਬਿਆਨ ਦਰਜ ਕਰਵਾਉਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸੈਰ ਕਰਨ ਜਾ ਰਿਹਾ ਸੀ, ਉਸੇ ਸਮੇਂ ਗੁਰਨਾਜ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਆਕਤੀ ਜੋ ਮੋਟਰਸਾਇਕਲ 'ਤੇ ਸਵਾਰ ਸਨ। ਗੁਰਨਾਜ਼ ਸਿੰਘ ਕੋਲ ਲੋਹੇ ਦਾ ਦਾਹ ਅਤੇ ਦੂਜਿਆਂ ਕੋਲ ਲੋਹੇ ਦੀਆਂ ਰਾਡਾਂ ਸਨ, ਜਿੰਨ੍ਹਾਂ ਨੇ ਆਉਦਿਆਂ ਹੀਂ ਕਿਰਨਜੀਤ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕਿਰਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਦਾ ਅਹੁਦੇਦਾਰ ਵੀ ਹੈ। ਉਸੇ ਸਮੇਂ ਕਿਰਨਜੀਤ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਮਲੌਦ ਅਤੇ ਫਿਰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿਤਾ। ਭਾਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਜਦੋਂ ਕਾਰਵਾਈ ਕਰਨ ਲਈ ਮਲੌਦ ਥਾਣੇ ਅੱਗੇ ਧਰਨਾ ਲਾਉਣ ਦੀ ਕਾਲ ਦਿੱਤੀ ਗਈ ,ਰ ਉਸ ਤੋਂ ਪਹਿਲਾਂ ਹੀ ਮਲੌਦ ਪੁਲਸ ਵੱਲੋਂ ਯੂਥ ਕਾਂਗਰਸੀ ਆਗੂ ਉੱਪਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। 

ਥਾਣਾ ਮੁਖੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਭਾਵੇਂ ਕੋਈ ਵੀ ਰੁਤਬਾ ਰੱਖਦਾ ਹੋਵੇ,ਕਾਨੂੰਨ ਅਨੁਸਾਰ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾਵੇਗੀ। ਡਾਕਟਰਾਂ ਵੱਲੋਂ ਐਕਸ-ਰੇ ਦੀ ਰਿਪੋਰਟ ਆਉਣ 'ਤੇ ਧਾਰਾ ਵਿਚ ਵਾਧਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਥਿਤ ਦੋਸ਼ੀ ਖ਼ਿਲਾਫ਼ 'ਲੁੱਕ ਆਊਟ ਸਰਕੂਲਰ' ਨੋਟਿਸ ਵੀ ਜਾਰੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਵਿਦੇਸ਼ ਭੱਜਣ ਵਿਚ ਕਾਮਯਾਬ ਨਾ ਹੋ ਸਕੇ।
 


author

Anmol Tagra

Content Editor

Related News