ਲੁਧਿਆਣਾ ਦੇ ਹਸਪਤਾਲ ''ਚ ਹੋਈ ਵੱਡੀ ਗਲਤੀ, ਜਿਸ ਨੂੰ ਸੁਣ ਡਾਕਟਰਾਂ ''ਤੇ ਯਕੀਨ ਕਰਨਾ ਔਖਾ ਹੋ ਜਾਵੇਗਾ

10/07/2015 4:11:18 PM

ਲੁਧਿਆਣਾ (ਸਹਿਗਲ)-ਡਾਕਟਰਾਂ ਨੂੰ ਉਂਝ ਤਾਂ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਕਈ ਵਾਰ ਇਨ੍ਹਾਂ ਦੀ ਲਾਪਰਵਾਹੀ ਕਾਰਨ ਮਰੀਜ ਨੂੰ ਵੱਡਾ ਨਤੀਜਾ ਭੁਗਤਣਾ ਪੈਂਦਾ ਹੈ। ਇਨ੍ਹਾਂ ਰੱਬ ਰੂਪ ਡਾਕਟਰਾਂ ਨੇ ਲੁਧਿਆਣਾ ''ਚ ਜੋ ਲਾਪਰਵਾਹੀ ਕੀਤੀ ਹੈ, ਉਸ ਤੋਂ ਬਾਅਦ ਡਾਕਟਰਾਂ ''ਤੇ ਭਰੋਸਾ ਕਰਨਾ ਮੁਸ਼ਕਲ ਹੋ ਜਾਵੇਗਾ। ਇੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦੇ ਤੰਦੂਏ ਦਾ ਆਪਰੇਸ਼ਨ ਕਰਨ ਦੀ ਬਜਾਏ ਗਲਤੀ ਨਾਲ ਪਿਸ਼ਾਬ ਵਾਲੀ ਜਗ੍ਹਾ ਦਾ ਆਪਰੇਸ਼ਨ ਕਰ ਦਿੱਤਾ।
ਜਾਣਕਾਰੀ ਮੁਤਾਬਕ ਕਿਲਾ ਮੁਹੱਲਾ ਦੇ ਰਹਿਣ ਵਾਲੇ 3 ਸਾਲਾ ਬੱਚੇ ਲਵਿਸ਼ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੇ ਤੰਦੂਏ ਦਾ ਆਪਰੇਸ਼ਨ ਸਿਵਲ ਹਸਪਤਾਲ ''ਚ ਹੋਣਾ ਸੀ ਅਤੇ ਇਹ ਆਪਰੇਸ਼ਨ ਡਾ. ਪੁਨੀਤ ਵਲੋਂ ਕੀਤਾ ਜਾਣਾ ਸੀ ਪਰ ਜਦੋਂ ਉਹ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਗਲਤੀ ਨਾਲ ਦੂਜਾ ਬੱਚਾ ਸਮਝ ਕੇ ਲਵਿਸ਼ ਦਾ ਪਿਸ਼ਾਬ ਵਾਲੀ ਜਗ੍ਹਾ ਦਾ ਆਪਰੇਸ਼ਨ ਕਰ ਦਿੱਤਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News