ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਘਰੋਂ ਨਿਕਲੇ ਹੋ ਤਾਂ ਜ਼ਰਾ ਧਿਆਨ ਨਾਲ

05/05/2024 3:31:29 PM

ਲੁਧਿਆਣਾ (ਹਿਤੇਸ਼) : ਦੁੱਗਰੀ ਵਾਲੇ ਪਾਸਿਓਂ ਆਉਣ ਵਾਲੇ ਵਾਹਨਾਂ ਨੂੰ ਪੱਖੋਵਾਲ ਰੋਡ ਨਹਿਰ ਦੇ ਚੌਂਕ 'ਚ ਸਿੱਧੀ ਐਂਟਰੀ ਨਹੀਂ ਮਿਲੇਗੀ। ਇਹ ਕਵਾਇਦ ਪੱਖੋਵਾਲ ਰੋਡ ਫਲਾਈਓਵਰ ਤੇ ਅੰਡਰ ਬ੍ਰਿਜ ਚਾਲੂ ਹੋਣ ਤੋਂ ਬਾਅਦ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਅਤੇ ਟ੍ਰੈਫਿਕ ਪੁਲਸ ਵੱਲੋਂ ਮਿਲ ਕੇ ਸ਼ੁਰੂ ਕੀਤੀ ਗਈ ਹੈ। ਜਿਸ ਲਈ ਹਾਲ ਦੀ ਘੜੀ ਦੋ ਤਰੀਕੇ ਨਾਲ ਟ੍ਰਾਇਲ ਹੋ ਰਿਹਾ ਹੈ। ਇਸ ਵਿਚ ਪਹਿਲਾਂ ਤਾਂ ਦੁੱਗਰੀ ਸਾਈਡ ਤੋਂ ਫਲਾਈਓਵਰ ਦੇ ਥੱਲੇ ਆਉਣ ਵਾਲੇ ਵਾਹਨਾਂ ਨੂੰ ਵਿਸ਼ਾਲ ਨਗਰ ਦੇ ਅੱਗਿਓਂ ਯੂ-ਟਰਨ ਲੈਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨਾਂ ਲਈ ਜ਼ਰੂਰੀ ਖ਼ਬਰ, ਹਾਈਕੋਰਟ ਨੇ ਕੀਤੀ ਸਖ਼ਤੀ

ਇਸ ਤੋਂ ਇਲਾਵਾ ਦੁੱਗਰੀ ਵਾਲੇ ਪਾਸਿਓਂ ਆਉਣ ਵਾਲੇ ਵਾਹਨਾਂ ਨੂੰ ਫਲਾਈਓਵਰ ਦੇ ਥੱਲਿਓਂ ਯੂ-ਟਰਨ ਲੈ ਕੇ ਵਾਪਸ ਜਵੱਦੀ ਪੁਲ ’ਤੇ ਜਾਣਾ ਪਵੇਗਾ ਅਤੇ ਉਥੋਂ ਮਾਡਲ ਟਾਊਨ ਪਾਸੇ ਦੀ ਐਂਟਰੀ ਤੋਂ ਅੰਡਰਬ੍ਰਿਜ ਦੇ ਰਸਤੇ ਕਾਨਵੈਂਟ ਸਕੂਲ ਦੇ ਅੱਗਿਓਂ ਹੀਰੋ ਬੇਕਰੀ ਚੌਂਕ ਜਾਂ ਸਰਾਭਾ ਨਗਰ ਤੱਕ ਜਾ ਸਕਦੇ ਹਨ। ਇਸ ਸਬੰਧੀ ਰੋਡ ਸੇਫਟੀ ਐੱਨ. ਜੀ. ਓ. ਰਾਹੁਲ ਵਰਮਾ ਨੇ ਦੱਸਿਆ ਕਿ ਪੱਖੋਵਾਲ ਰੋਡ ਨਹਿਰ ਦੇ ਚੌਂਕ ਵਿਚ ਬੈਰੀਕੇਡ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਨਵੇਂ ਪਲਾਨ ਨੂੰ ਦੋ-ਤਿੰਨ ਦਿਨ ਤੱਕ ਟ੍ਰਾਇਲ ਦੇ ਨਤੀਜਿਆਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : 'ਨੀਟ' ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਕੇਂਦਰਾਂ 'ਚ ਇਨ੍ਹਾਂ ਚੀਜ਼ਾਂ ਦੇ ਲਿਜਾਣ 'ਤੇ ਪਾਬੰਦੀ
 
ਪੱਖੋਵਾਲ ਰੋਡ ਤੋਂ ਆਉਣ ਵਾਲੇ ਲੋਕਾਂ ਨੂੰ ਫਲਾਈਓਵਰ ਦੇ ਥੱਲਿਓਂ ਲਾਉਣਾ ਪਵੇਗਾ ਲੰਬਾ ਗੇੜਾ
ਨਵੇਂ ਟ੍ਰੈਫਿਕ ਪਲਾਨ ਦਾ ਅਸਰ ਪੱਖੋਵਾਲ ਰੋਡ ਤੋਂ ਆਉਣ ਵਾਲੇ ਲੋਕਾਂ ’ਤੇ ਵੀ ਪਵੇਗਾ, ਜਿਨ੍ਹਾਂ ਨੂੰ ਦੁੱਗਰੀ ਵੱਲ ਜਾਣ ਲਈ ਰੇਲਵੇ ਕ੍ਰਾਸਿੰਗ ’ਤੇ ਬਣੇ ਫਲਾਈਓਵਰ ਦੇ ਥੱਲਿਓਂ ਲੰਬਾ ਗੇੜਾ ਲਾ ਕੇ ਵਾਪਸ ਆਉਣਾ ਪਵੇਗਾ, ਇਹੀ ਰੂਟ ਪੱਖੋਵਾਲ ਰੋਡ ਤੋਂ ਆ ਕੇ ਮਾਡਲ ਟਾਊਨ ਵੱਲ ਜਾਣ ਵਾਲੇ ਲੋਕ ਵੀ ਅਪਣਾ ਸਕਦੇ ਹਨ।
ਰੇਹੜੀ ਵਾਲਿਆਂ ਦੇ ਕਬਜ਼ੇ ਹਟਾਉਣ ਦੀ ਹੋਈ ਕਾਰਵਾਈ
ਨਵੇਂ ਰੂਟ ਪਲਾਨ ਨੂੰ ਲਾਗੂ ਕਰਨ ਲਈ ਪੱਖੋਵਾਲ ਰੋਡ ’ਤੇ ਸੜਕ ਕੰਢੇ ਹੋਏ ਰੇਹੜੀ ਵਾਲਿਆਂ ਦੇ ਕਬਜ਼ੇ ਹਟਾਉਣ ਦੀ ਕਾਰਵਾਈ ਵੀ ਹੋਈ। ਹਾਲਾਂਕਿ ਜ਼ੋਨ ਡੀ ਦੀ ਤਹਿਬਾਜ਼ਾਰੀ ਬ੍ਰਾਂਚ ਦੀ ਟੀਮ ਦੇ ਕੁਝ ਮੈਂਬਰ ਇਨ੍ਹਾਂ ਰੇਹੜੀ ਵਾਲਿਆਂ ਦੇ ਨਾਲ ਚੱਲ ਰਹੀ ਸੈਟਿੰਗ ਟੁੱਟਣ ਦੇ ਡਰੋਂ ਐਕਸ਼ਨ ਲੈਣ ਲਈ ਤਿਆਰ ਨਹੀਂ ਸਨ ਅਤੇ ਉਨ੍ਹਾਂ ਨੇ ਚੋਣ ਮੌਸਮ ਦਾ ਬਹਾਨਾ ਵੀ ਬਣਾਇਆ ਪਰ ਵਾਹਨਾਂ ਦੀ ਆਵਾਜਾਈ ਵਿਚ ਆ ਰਹੀ ਮੁਸ਼ਕਲ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਦੀ ਸਿਫਾਰਸ਼ ’ਤੇ ਨਗਰ ਨਿਗਮ ਨੂੰ ਰੇਹੜੀ ਵਾਲਿਆਂ ਦੇ ਕਬਜ਼ੇ ਹਟਾਉਣੇ ਪਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News