ਲੁਧਿਆਣਾ ''ਚ ਗੁੰਡਾਗਰਦੀ ਦਾ ਨੰਗਾ ਨਾਚ! ਦੁਕਾਨ ''ਤੇ ਹਮਲਾ, ਤੋੜ ਦਿੱਤੀਆਂ ਗੱਡੀਆਂ

Monday, Nov 25, 2024 - 12:28 PM (IST)

ਲੁਧਿਆਣਾ ''ਚ ਗੁੰਡਾਗਰਦੀ ਦਾ ਨੰਗਾ ਨਾਚ! ਦੁਕਾਨ ''ਤੇ ਹਮਲਾ, ਤੋੜ ਦਿੱਤੀਆਂ ਗੱਡੀਆਂ

ਲੁਧਿਆਣਾ (ਰਾਜ/ਗਣੇਸ਼): ਲੁਧਿਆਣਾ ਦੇ ਟਿੱਬਾ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਕਰੀਬ 15 ਤੋਂ 20 ਨੌਜਵਾਨਾਂ ਨੇ ਸ਼ਰੇਆਮ ਇਕ ਦੁਕਾਨ ਵਿਚ ਵੜ ਕੇ ਲੁੱਟ ਕੀਤੀ। ਹਮਲਾਵਰਾਂ ਨੇ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ, ਇੱਟਾਂ ਅਤੇ ਪੱਥਰ ਵਰ੍ਹਾਏ ਤੇ ਅਮਨ-ਕਾਨੂੰਨ ਦਾ ਮਜ਼ਾਕ ਉਡਾਉਂਦੇ ਹੋਏ ਸੜਕ 'ਤੇ ਖੜ੍ਹੇ ਲੋਕਾਂ ਦੇ ਵਾਹਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਤੋੜ ਦਿੱਤਾ।  ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਲਵਦੀਪ ਨੇ ਦੱਸਿਆ ਕਿ ਘਰ ਦੇ ਬਾਹਰ ਹੀ ਉਸ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਇਕ ਦਿਨ ਪਹਿਲਾਂ ਵੀ ਇਲਾਕੇ ਵਿਚ ਦੋ ਧਿਰਾਂ ਵਿਚ ਝੜਪ ਹੋ ਗਈ ਸੀ। ਉਸ ਨੇ ਉਸ ਲੜਾਈ ਨੂੰ ਸ਼ਾਂਤ ਕਰਵਾਇਆ ਸੀ, ਲਵਦੀਪ ਨੇ ਕਿਹਾ ਕਿ ਅਗਲੇ ਹੀ ਦਿਨ ਬਦਮਾਸ਼ ਉਸ ਦੀ ਦੁਕਾਨ 'ਤੇ ਆ ਗਏ। ਹਮਲਾਵਰਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਨੇ ਦੁਕਾਨ ਦੀ ਭੰਨਤੋੜ ਕੀਤੀ ਅਤੇ ਦੁਕਾਨ ਦੇ ਬਾਹਰ ਖੜ੍ਹੀ ਕਾਰ ਸਮੇਤ ਕਈ ਵਾਹਨਾਂ ਦੀ ਭੰਨਤੋੜ ਕੀਤੀ ਗਈ।  ਬਦਮਾਸ਼ਾਂ ਨੇ ਬੈਗ ਵਿਚ ਪਈ 78 ਹਜ਼ਾਰ 800 ਰੁਪਏ ਦੀ ਨਗਦੀ ਵੀ ਲੁੱਟ ਲਈ। ਲਵਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਮੇਰੇ ਚਾਚੇ ਦਾ ਮੋਬਾਈਲ ਫੋਨ ਵੀ ਖੋਹ ਲਿਆ। ਫਿਲਹਾਲ ਥਾਣਾ ਟਿੱਬਾ ਦੀ ਪੁਲਸ ਨੇ ਦੋਸ਼ੀ ਜਸਪਾਲ ਰਾਣਾ, ਮਨੋਜ ਕੁਮਾਰ, ਨਮਨ ਬਾਂਸਲ, ਅਮਨ ਨਾਗਪਾਲ, ਕਰਨਪ੍ਰੀਤ, ਦੀਪਕ ਕੁਮਾਰ ਸਮੇਤ 10 ਤੋਂ 12 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News