ਯੋਗ ਨਾਲ ਅਸੀਂ ਸਿਹਤਮੰਦ ਜੀਵਨ ਜੀਅ ਸਕਦੇ ਹਾਂ : ਸਵਾਮੀ ਗੁਰਬਖਸ਼

Monday, Mar 25, 2019 - 04:17 AM (IST)

ਯੋਗ ਨਾਲ ਅਸੀਂ ਸਿਹਤਮੰਦ ਜੀਵਨ ਜੀਅ ਸਕਦੇ ਹਾਂ : ਸਵਾਮੀ ਗੁਰਬਖਸ਼
ਲੁਧਿਆਣਾ (ਮੀਨੂ)-ਯੋਗ ਨਾਲ ਅਸੀਂ ਸਿਹਤਮੰਦ ਜੀਵਨ ਜੀਅ ਸਕਦੇ ਹਾਂ। ਯੋਗ ਨਾਲ ਇਨਸਾਨ ਮਜ਼ਬੂਤ ਬਣਦਾ ਹੈ ਅਤੇ ਕਈ ਬੀਮਾਰੀਆਂ ਤੋਂ ਦੂਰ ਰਹਿੰਦੇ ਹੋਏ ਸਾਡਾ ਸਰੀਰ ਫਿੱਟ ਰਹਿੰਦਾ ਹੈ। ਯੋਗ ਸਾਧਨਾਂ ’ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਯੋਗ ਸਾਧਨਾ ਦੇ ਗੁਰੂ ਸਵਾਮੀ ਗੁਰਬਖਸ਼ ਜੀ ਨੇ ਇਹ ਸ਼ਬਦ ਕਹੇ।ਯੋਗ ਸਾਧਨਾ ਆਸ਼ਰਮ ਚੰਦਰ ਨਗਰ ’ਚ ਸਾਲਾਨਾ ਯੋਗ ਸੰਮੇਲਨ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਯੋਗ ਸਾਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਨੂੰ ਆਪਣੇ ਜੀਵਨ ਵਿਚ ਵਰਤਣ ਦਾ ਪ੍ਰਣ ਲਿਆ। ਯਾਦ ਰਹੇ ਕਿ ਇਸ ਯੋਗ ਆਸ਼ਰਮ ’ਚ ਯੋਗ ਨਾਲ ਕਈ ਲੋਕ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਰਹੇ ਹਨ। ਸਵਾਮੀ ਗੁਰਬਖਸ਼ ਜੀ ਮਹਾਰਾਜ ਸਤਿਗੁਰੂ ਸਵਾਮੀ ਰਾਮ ਪਿਆਰਾ ਜੀ ਮਹਾਰਾਜ ਦੇ ਪਰਮ ਸੇਵਕ ਹਨ ਅਤੇ ਉਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਯੋਗ ਆਸ਼ਰਮ ’ਚ ਸਾਲਾਨਾ ਯੋਗ ਸੰਮੇਲਨ ਸਵਾਮੀ ਗੁਰਬਖਸ਼ ਜੀ ਮਹਾਰਾਜ ਦੀ ਅਗਵਾਈ ਵਿਚ ਕਰਵਾਇਆ ਜਾਂਦਾ ਹੈ। ਇਸ ਮੌਕੇ ਪ੍ਰਦੀਪ ਗੁਪਤਾ, ਰਾਮ ਮੂਰਤੀ, ਰਾਕੇਸ਼ ਸਲੂਜਾ, ਅਸੋਕ ਕੱਕਡ਼, ਵਿਨੋਦ ਸ਼ਰਮਾ, ਕਮਲ, ਨੀਰਜ, ਵਿਨੋਦ ਮਰੀਨਾ, ਮੋਟੂ ਸ਼ਾਲੂ, ਸੰਜੇ ਮਲਹੋਤਰਾ ਮੌਜੂਦ ਰਹੇ।

Related News