ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ 'ਤੇ ਮੁੰਡੇ ਨਾਲ ਹੋਇਆ ਗੰਦਾ ਕੰਮ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Thursday, Jun 11, 2026 - 03:12 PM (IST)
ਲੁਧਿਆਣਾ (ਰਾਜ): ਲੁਧਿਆਣਾ ਦੇ ਇਕ ਪਿੰਡ ਤੋਂ ਬੇਹੱਦ ਹੈਰਾਨ ਤੇ ਸ਼ਰਮਸਾਰ ਕਰਨ ਵਾਲਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮੌਲਵੀ ਨੇ ਪਵਿੱਤਰ ਸਥਾਨ ਦੀ ਮਰਿਆਦਾ ਨੂੰ ਤਾਰ-ਤਾਰ ਕਰਦਿਆਂ ਇਕ 16 ਸਾਲਾ ਮੁੰਡੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਦੇ ਭਰਾ ਵੱਲੋਂ ਥਾਣਾ ਸਦਰ ਦੀ ਪੁਲਸ ਨੂੰ ਦਿੱਤੇ ਬਿਆਨਾਂ ਮਗਰੋਂ ਇਸ ਘਿਨੌਣੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ 16 ਸਾਲਾ ਛੋਟਾ ਭਰਾ ਕੰਮ ਦੇ ਸਿਲਸਿਲੇ ਵਿਚ ਪੰਜਾਬ ਆਇਆ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦੇ ਭਰਾ ਦਾ ਸਰੀਰ ਕਾਫ਼ੀ ਦਰਦ ਕਰ ਰਰਿਹਾ ਸੀ ਤੇ ਉਸ ਦੀ ਤਬੀਅਤ ਖ਼ਬਾਰ ਚੱਲ ਰਹੀ ਸੀ। ਇਸ ਸਮੱਸਿਆ ਤੋਂ ਨਿਜ਼ਾਤ ਦਵਾਉਣ ਲਈ ਉਸ ਦਾ ਦੋਸਤ ਉਸ ਨੂੰ ਪਿੰਡ ਖੇੜੀ ਸਥਿਤ ਮਸਜਿਦ ਵਿਚ ਲੈ ਗਿਆ। ਉੱਥੇ ਮੌਜੂਦ ਮੌਲਵੀ ਜਹਾਂਗਰੀ ਨੇ ਪਹਿਲਾਂ ਤਾਂ ਉਸ ਨੂੰ ਝਾੜ-ਫ਼ੂਕ ਦੇ ਬਹਾਨੇ ਉਸ ਦੇ ਦੋਸਤ ਨੂੰ ਵਾਪਸ ਭੇਜ ਦਿੱਤਾ। ਇਸ ਮਗਰੋਂ ਉਹ ਮਾਸੂਮ ਨੂੰ ਸਰੀਰ ਦੀ ਦਰਦ ਠੀਕ ਕਰਨ ਲਈ ਮਾਲਿਸ਼ ਦਾ ਕਹਿ ਕੇ ਮਸਜਿਦ ਦੇ ਨਾਲ ਬਣੇ ਇਕ ਗੁਪਤ ਕਮਰੇ ਵਿਚ ਲੈ ਗਿਆ ਤੇ ਉਸ ਦੇ ਕਪੜੇ ਉਤਰਵਾ ਲਏ ਤੇ ਫ਼ਿਰ ਉਸ ਨਾਲ ਜ਼ਬਰਦਸਤੀ ਗੈਰ-ਕੁਦਰਤੀ ਸਬੰਧ ਬਣਾਏ।
ਇਸ ਖ਼ੌਫ਼ਨਾਕ ਵਾਰਦਾਤ ਮਗਰੋਂ ਪੀੜਤ ਬੁਰੀ ਤਰ੍ਹਾਂ ਸਹਿਮ ਗਿਆ ਹੈ। ਪੁਲਸ ਨੇ ਪੀੜਤ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਮੌਲਵੀ ਜਹਾਂਗੀਰ ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
