230 ਰੁਪਏ ਕਿੱਲੋ ਦੇ ਹਿਸਾਬ ਨਾਲ ''ਪਨੀਰ'' ਵੇਚਣ ਵਾਲੇ ''ਤੇ ਪੈ ਗਈ RAID! 180 ਕਿੱਲੋ ਨਕਲੀ ਪਨੀਰ ਜ਼ਬਤ

Saturday, Jun 13, 2026 - 02:26 PM (IST)

230 ਰੁਪਏ ਕਿੱਲੋ ਦੇ ਹਿਸਾਬ ਨਾਲ ''ਪਨੀਰ'' ਵੇਚਣ ਵਾਲੇ ''ਤੇ ਪੈ ਗਈ RAID! 180 ਕਿੱਲੋ ਨਕਲੀ ਪਨੀਰ ਜ਼ਬਤ

ਲੁਧਿਆਣਾ (ਸ.ਹ.)- ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਕਰਦੇ ਦੁੱਗਰੀ ਰੋਡ ਸਥਿਤ ਪਿੰਡ ਮਹਿਮੁਦਪੁਰਾ ਵਿਚ ਕਿਰਾਏ ਦੇ ਮਕਾਨ ਵਿਚ ਚਲਾਈ ਜਾ ਰਹੀ ਇਕ ਸ਼ੱਕੀ ਪਨੀਰ ਸਪਲਾਈ ਇਕਾਈ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਸਿਵਲ ਸਰਜਨ ਡਾ.ਰਮਨਦੀਪ ਕੌਰ ਦੀ ਨਿਗਰਾਨੀ ਵਿਚ ਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਆਸ਼ੀਸ਼ ਚਾਵਲਾ ਦੀ ਅਗਵਾਈ ਵਿਚ ਕੀਤੀ ਗਈ। ਜਾਂਚ ਦੌਰਾਨ ਟੀਮ ਨੂੰ ਪਤਾ ਲੱਗਾ ਕਿ ਸਬੰਧਤ ਵਿਅਕਤੀ ਪਿੰਡ ਵਿਚ ਕਿਰਾਏ ਦਾ ਮਕਾਨ ਲੈ ਕੇ ਲਗਭਗ 230 ਰੁਪਏ ਕਿਲੋ ਦੀ ਦਰ ਨਾਲ ਪਨੀਰ ਦੀ ਸਪਲਾਈ ਕਰ ਰਿਹਾ ਸੀ।

ਫੂਡ ਸੇਫਟੀ ਟੀਮ ਨੇ ਮੌਕੇ ਤੋਂ ਕਰੀਬ 180 ਕਿਲੋ ਪਨੀਰ ਜ਼ਬਤ ਕੀਤਾ। ਪਨੀਰ ਦੀ ਕੁਆਲਟੀ ਅਤੇ ਸੁਰੱਖਿਆ ਦੀ ਜਾਂਚ ਲਈ ਨਿਰਧਾਰਤ ਪ੍ਰਕਿਰਿਆ ਦੇ ਤਹਿਤ ਸੈਂਪਲ ਇਕੱਠੇ ਕੀਤੇ ਗਏ ਹਨ ਜਿਨ੍ਹਾਂ ਨੂੰ ਪ੍ਰੀਖਣ ਲਈ ਸਰਕਾਰੀ ਖੁਰਾਕ ਪ੍ਰੀਖਣ ਵਰਕਸ਼ਾਪ ਵਿਚ ਭੇਜਿਆ ਜਾਵੇਗਾ। ਡਾ.ਆਸ਼ੀਸ਼ ਚਾਵਲਾ ਨੇ ਕਿਹਾ ਕਿ ਜੇਕਰ ਵਰਕਸ਼ਾਪ ਰਿਪੋਰਟ ਵਿਚ ਪਨੀਰ ਨਿਰਧਾਰਤ ਮਾਣਕਾਂ ਦੇ ਮੁਤਾਬਕ ਨਹੀਂ ਪਾਇਆ ਜਾਂਦਾ ਤਾਂ ਸਬੰਧਤ ਵਿਅਕਤੀ ਦੇ ਖਿਲਾਫ ਖੁਰਾਕ ਸੁਰੱਖਿਆ ਅਤੇ ਮਾਣਕ ਅਧਿਨਿਯਮ 2006 ਦੇ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫੂਡ ਸੇਫਟੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਧ ਪਦਾਰਥ ਕੇਵਲ ਅਧਿਕਾਰਤ ਤੇ ਭਰੋਸੇਯੋਗ ਸਰੋਤਾਂ ਤੋਂ ਹੀ ਖਰੀਦਣ ਅਤੇ ਕਿਸੇ ਵੀ ਸ਼ੱਕੀ ਖੁਰਾਕ ਗਤੀਵਿਧੀ ਦੀ ਸੂਚਨਾ ਤੁਰੰਤ ਵਿਭਾਗ ਨੂੰ ਦੇਣ।


author

Anmol Tagra

Content Editor

Related News