ਤਲਾਸ਼ੀ ਦੌਰਾਨ ਮੁਲਾਕਾਤੀ ਤੋਂ ਗੋਲੀ ਦਾ ਖੋਲ ਬਰਾਮਦ

Sunday, Mar 03, 2019 - 03:57 AM (IST)

ਤਲਾਸ਼ੀ ਦੌਰਾਨ ਮੁਲਾਕਾਤੀ ਤੋਂ ਗੋਲੀ ਦਾ ਖੋਲ ਬਰਾਮਦ
ਲੁਧਿਆਣਾ (ਸਿਆਲ)-ਤਾਜਪੁਰ ਰੋਡ, ਕੇਂਦਰੀ ਜੇਲ ਵਿਚ ਇਕ ਮੁਲਾਕਾਤੀ ਤੋਂ ਤਲਾਸ਼ੀ ਦੌਰਾਨ ਗੋਲੀ ਦਾ ਖੋਲ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰੋਡ ਤੋਂ ਜੇਲ ਕੰਪਲੈਕਸ ਵਿਚ ਮੁਲਾਕਾਤ ਕਰਨ ਲਈ ਦਾਖਲ ਹੋਏ ਵਿਅਕਤੀ ਨੇ ਪਹਿਲੇ ਪਡ਼ਾਅ ਵਿਚ ਤਲਾਸ਼ੀ ਦੇਣ ਦੇ ਨਾਲ ਆਪਣਾ ਮੋਬਾਇਲ ਜਮ੍ਹਾ ਕਰਵਾ ਕੇ ਮੁਲਾਕਾਤ ਦਰਜ ਕਰਨ ਵਾਲੇ ਕਮਰੇ ਦੇ ਬਾਹਰ ਪੁੱਜਾ। ਮੁਲਾਕਾਤ ਕਰਨ ਦੀ ਆਵਾਜ਼ ਪੈਣ ’ਤੇ ਜਦੋਂ ਜਾਣ ਲੱਗਾ ਤਾਂ ਉੱਥੇ ਤਾਇਨਾਤ ਗਾਰਦ ਮੁਲਾਜ਼ਮ ਗੁਰਮੀਤ ਸਿੰਘ ਵੱਲੋਂ ਤਲਾਸ਼ੀ ਲੈਣ ’ਤੇ 315 ਬੋਰ ਦਾ ਖਾਲੀ ਖੋਲ ਬਰਾਮਦ ਹੋਇਆ। ਮੁਲਾਜ਼ਮ ਨੇ ਇਸ ਦੀ ਜਾਣਕਾਰੀ ਜੇਲ ਦੇ ਐੱਲ. ਓ. ਅਤੇ ਸਹਾਇਕ ਸੁਪਰਡੈਂਟ ਪਰਵਿੰਦਰ ਸਿੰਘ ਨੂੰ ਦਿੱਤੀ। ਅਧਿਕਾਰੀ ਨੇ ਮੌਕੇ ’ਤੇ ਪੁੱਜ ਕੇ ਖੋਲ੍ਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਲਾਕਾਤ ਕਰਨ ਵਾਲੇ ਵਿਅਕਤੀ ਨੂੰ ਬੁਲਾਇਆ ਅਤੇ ਉਸ ਵਿਅਕਤੀ ਨੂੰ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੇ ਦੱਸਿਆ ਕਿ ਉਸ ਦੇ ਕੋਲ ਲਾਇਸੈਂਸ ਹੈ ਅਤੇ ਇਸ ਖੋਲ ਨੂੰ ਚਾਬੀ ਦੇ ਛੱਲੇ ਵਾਂਗ ਵਰਤੋਂ ਕਰ ਰਿਹਾ ਹੈ। ਜਾਂਚ ਕਰਨ ਉਪਰੰਤ ਉਕਤ ਵਿਅਕਤੀ ਨੂੰ ਭੇਜ ਦਿੱਤਾ ਗਿਆ।

Related News