ਕਿਰਾਏਦਾਰ ਰੱਖ ਕੇ ਨਹੀਂ ਕੀਤਾ ਪੁਲਸ ਨੂੰ ਸੂਚਿਤ, ਦੋ ਨਾਮਜ਼ਦ

Sunday, Feb 04, 2018 - 12:18 PM (IST)


ਲੁਧਿਆਣਾ (ਰਾਮ ਗੁਪਤਾ) - ਪੁਲਸ ਅਤੇ ਪ੍ਰਸ਼ਾਸਨ ਨੂੰ ਬਿਨਾਂ ਸੂਚਿਤ ਕੀਤੇ ਕਿਰਾਏਦਾਰ ਰੱਖਣ ਦੇ ਦੋਸ਼ਾਂ ਤਹਿਤ ਥਾਣਾ ਮੋਤੀ ਨਗਰ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਮੁਕੱਦਮਾ ਦਰਜ ਕੀਤਾ ਹੈ। ਥਾਣਾ ਪੁਲਸ ਨੇ ਸਤਿੰਦਰ ਕੁਮਾਰ ਪੁੱਤਰ ਰਾਮਜੀਤ ਸਿੰਘ ਵਾਸੀ ਨਿਊ ਕੀਰਤੀ ਨਗਰ, ਲੁਧਿਆਣਾ ਅਤੇ ਬਲਬੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਜਨਤਾ ਨਗਰ, ਲੁਧਿਆਣਾ ਦੇ ਖਿਲਾਫ ਪ੍ਰਸ਼ਾਸਨਿਕ ਹੁਕਮਾਂ ਦੇ ਉਲੰਘਣ ਤਹਿਤ ਆਪਣੇ ਕਮਰਿਆਂ 'ਚ ਰੱਖੇ ਹੋਏ ਕਿਰਾਏਦਾਰ ਬਾਰੇ ਪੁਲਸ ਨੂੰ ਸੂਚਨਾ ਨਾ ਦੇਣ 'ਤੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


Related News