ਦਰਿੰਦਗੀ ਦੀਆਂ ਹੱਦਾਂ ਪਾਰ: ਘਰ ''ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

Friday, Oct 02, 2020 - 11:20 AM (IST)

ਦਰਿੰਦਗੀ ਦੀਆਂ ਹੱਦਾਂ ਪਾਰ: ਘਰ ''ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਤਰੁਣ): ਲੁਧਿਆਣਾ ਦੇ 'ਚ ਇਕ ਵਹਿਸ਼ੀ ਦਰਿੰਦੇ ਵਲੋਂ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਮਰੇ 'ਚ ਖੂਨ ਦੇਖ ਕੇ ਪੀੜਤ ਕੁੜੀ ਦੇ ਭਰਾ ਨੇ ਮਾਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਂ ਕਮਰੇ 'ਚ ਪੁੱਜੀ ਤਾਂ ਬੇਹੋਸ਼ੀ ਦੀ ਹਾਲਤ 'ਚ ਖੂਨ ਨਾਲ ਲਥਪਥ ਬੇਟੀ ਨੂੰ ਦੇਖਿਆ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।ਗੁਆਂਢੀ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਜਿਸ ਉਪਰੰਤ ਏ. ਡੀ. ਸੀ. ਪੀ. ਦੀਪਕ ਪਾਰਿਕ, ਥਾਣਾ ਮੁਖੀ ਦਵਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਮੁਖੀ ਹਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। 

ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
PunjabKesariਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪਤੀ ਨਾਲ ਸਬਜ਼ੀ ਦੀ ਰੇਹੜੀ ਲਾਉਂਦੀ ਹੈ। ਉਸ ਦੇ 4 ਬੱਚੇ ਹਨ। 3 ਬੇਟੇ ਅਤੇ ਇਕ ਬੇਟੀ ਹੈ। ਬੱਚੀ ਦੀ ਉਮਰ 8 ਸਾਲ ਹੈ। ਵੀਰਵਾਰ ਦੁਪਹਿਰ ਨੂੰ ਜਦੋਂ ਉਹ ਕਮਰੇ 'ਚ ਪੁੱਜੀ ਤਾਂ ਉਸ ਦੇ ਬੇਟੇ ਨੇ ਦੱਸਿਆ ਕਿ ਕਮਰੇ ਦੇ ਫ਼ਰਸ਼ 'ਤੇ ਖੂਨ ਡੁੱਲ੍ਹਿਆ ਪਿਆ ਹੈ। ਬੱਚਿਆਂ ਨੇ ਦੱਸਿਆ ਕਿ ਗੁਆਂਢੀ ਈਸ਼ਵਰ ਸਿੰਘ ਗੋਰਾ ਘਰ ਦੇ ਅੰਦਰ ਆਇਆ ਸੀ। ਉਸ ਦੇ ਬੱਚੇ ਵਿਹੜੇ 'ਚ ਖੇਡ ਰਹੇ ਸਨ ਤਾਂ ਮੁਲਜ਼ਮ ਉਸ ਦੀ ਬੇਟੀ ਨੂੰ ਵਰਗਲਾ ਕੇ ਕਮਰੇ 'ਚ ਲੈ ਗਿਆ ਅਤੇ ਉਕਤ ਕਾਰਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਏ. ਡੀ. ਸੀ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮ ਈਸ਼ਵਰ ਦਾ ਕਮਰਾ ਅਤੇ ਪੀੜਤ ਬੱਚੀ ਦੇ ਕਮਰੇ ਕੋਲ ਹੀ ਹੈ। ਪੁਲਸ ਨੇ ਮੁਲਜ਼ਮ ਨੂੰ 40 ਮਿੰਟ 'ਚ ਚਾਂਦ ਸਿਨੇਮਾ ਪੁਲੀ ਕੋਲੋਂ ਕਾਬੂ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਸਿੱਧੂ ਵੱਲ ਝੁਕਾਅ ਸਬੰਧੀ ਕੈਪਟਨ ਖੇਮੇ 'ਚ ਹਲਚਲ!


author

Baljeet Kaur

Content Editor

Related News