ਭਤੀਜੇ ਦੇ ਜਨਮ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਚਾਚੇ ਦੀ ਮੌਤ ਦੀ ਖਬਰ ਨੇ ਘਰ 'ਚ ਪੁਆਏ ਵੈਣ
Thursday, Oct 29, 2026 - 04:32 PM (IST)
ਗੁਰਦਾਸਪੁਰ/ਪੁਰਾਣਾ ਸ਼ਾਲਾ(ਹਰਮਨ): ਘਰ ਵਿੱਚ ਭਤੀਜੇ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਤੇ ਉਧਰ ਚਾਚੇ ਦੀ ਲਾਸ਼ ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪੁਰਾਣਾ ਸ਼ਾਲਾ ਦੀ ਨਹਿਰ ਕਿਨਾਰੇ ਭੇਦ ਭਰੇ ਹਾਲਾਤਾਂ ਵਿੱਚ ਪਈ ਮਿਲੀ। ਨੌਜਵਾਨ ਦੀ ਪਛਾਣ ਥਾਣਾ ਪੁਰਾਣਾ ਸ਼ਾਲਾ ਨੇੜੇ ਰਹਿਣ ਵਾਲੇ 35 ਸਾਲਾ ਮਲਕੀਤ ਮਸੀਹ ਵੱਜੋਂ ਹੋਈ। ਜਿਸ ਦੀ ਲਾਸ਼ ਤਿੱਬੜ ਨਹਿਰ ਦੇ ਪੁਲ ਨੇੜੇ ਨਹਿਰ ਦੀਆਂ ਪੌੜੀਆਂ ਵਿੱਚੋਂ ਮਿਲਣ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਘਟਨਾ ਦਾ ਦੁਖਦਾਈ ਪਹਿਲੂ ਇਹ ਹੈ ਕਿ ਜਿਸ ਘਰ ਵਿੱਚ ਮਲਕੀਤ ਦੇ ਭਤੀਜੇ ਦੇ ਜਨਮ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਕੁਝ ਹੀ ਸਮੇਂ ਬਾਅਦ ਮਾਤਮ ਛਾ ਗਿਆ।
ਇਹ ਵੀ ਪੜ੍ਹੋ-‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼
ਮ੍ਰਿਤਕ ਦੇ ਪਿਤਾ ਜਸਪਾਲ ਅਨੁਸਾਰ ਮਲਕੀਤ ਸ਼ਾਮ ਕਰੀਬ ਛੇ ਵਜੇ ਪਿੰਡ ਦੇ ਇੱਕ ਨੌਜਵਾਨ ਨਾਲ ਘਰੋਂ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਭਾਲ ਕਰਨ ’ਤੇ ਉਸ ਦੀ ਲਾਸ਼ ਤਿੱਬੜ ਨਹਿਰ ਦੇ ਪੁਲ ਨੇੜੇ ਨਹਿਰ ਦੀਆਂ ਪੌੜੀਆਂ ਵਿੱਚੋਂ ਮਿਲੀ। ਪਰਿਵਾਰ ਮੁਤਾਬਕ ਮਲਕੀਤ ਪੁਰਾਣਾ ਸ਼ਾਲਾ ਬਾਜ਼ਾਰ 'ਚ ਇਕ ਕਰਿਆਨਾ ਕਾਰੋਬਾਰੀ ਦੀ ਗੱਡੀ ਚਲਾਉਂਦਾ ਸੀ।
ਇਹ ਵੀ ਪੜ੍ਹੋ-ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ
ਇਸ ਦੌਰਾਨ ਮਲਕੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਵੀ ਚਰਚਾ ਹੈ, ਪਰ ਇਸ ਸਬੰਧੀ ਹਾਲੇ ਤੱਕ ਕਿਸੇ ਵੀ ਪੱਖ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਅਤੇ ਪੁਲਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ, 2 ਮੁਲਾਜ਼ਮ ਲਹੂ-ਲੁਹਾਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
