ਸ਼ਰਮਨਾਕ! ਗੁਰੂ ਘਰ ਦੇ ਗ੍ਰੰਥੀ ''ਤੇ ਲੱਗੇ 7 ਸਾਲਾ ਬੱਚੀ ਨਾਲ ਛੇੜਛਾੜ ਦੇ ਦੋਸ਼

Saturday, Oct 24, 2026 - 05:41 PM (IST)

ਸ਼ਰਮਨਾਕ! ਗੁਰੂ ਘਰ ਦੇ ਗ੍ਰੰਥੀ ''ਤੇ ਲੱਗੇ 7 ਸਾਲਾ ਬੱਚੀ ਨਾਲ ਛੇੜਛਾੜ ਦੇ ਦੋਸ਼

ਲਹਿਰਾਗਾਗਾ (ਗਰਗ): ਵਿਧਾਨ ਸਭਾ ਹਲਕਾ ਲਹਿਰਾ ਅੰਦਰ ਉਸ ਸਮੇਂ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਦਿਖਾਈ ਦਿੱਤੀ, ਜਦੋਂ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੇ ਇਕ ਗ੍ਰੰਥੀ ਵੱਲੋਂ ਇਕ 7 ਸਾਲਾ ਬੱਚੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਰਵੀਦਾਸ ਮੰਦਰ ਦੇ ਗ੍ਰੰਥੀ ਸੇਵਾਦਾਰ ਦੇ ਬੇਟੇ ਨਾਲ ਖੇਡਣ ਚਲੀ ਗਈ। ਖੇਡਣ ਤੋਂ ਬਾਅਦ ਜਦੋਂ ਘਰ ਵਾਪਸ ਆਈ ਤਾਂ ਉਸ ਦੀ ਖੱਬੀ ਗੱਲ 'ਤੇ ਲਾਲੀ ਦੇ ਨਿਸ਼ਾਨ ਸਨ ਤੇ ਉਹ ਕੰਬਣ ਲੱਗ ਗਈ।

ਜਦੋਂ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਰੂ ਘਰ ਵਿਚ ਰਹਿਣ ਵਾਲੇ ਬਾਬੇ ਨੇ ਉਸ ਦੀ ਗੱਲ 'ਤੇ ਦੰਦੀ ਵੱਡੀ ਹੈ। ਜਦੋਂ ਉਹ ਬਾਬੇ ਦੇ ਲੜਕੇ ਨਾਲ ਖੇਡਣ ਗਈ ਸੀ ਤਾਂ ਗੁਰੂ ਘਰ ਦੇ ਗ੍ਰੰਥੀ ਸੇਵਾਦਾਰ ਨੇ ਉਸ ਦੀ ਬੇਟੀ ਨੂੰ ਮਿਠਾਈ ਖਾਣ ਦਾ ਲਾਲਚ ਦੇ ਕੇ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਵੱਧ ਕੇ ਵੀ ਉਸ ਨੇ ਲੜਕੀ ਨਾਲ ਸ਼ਰਮਨਾਕ ਹਰਕਤ ਕੀਤੀ। ਪੀੜਤ ਲੜਕੀ ਦੀ ਮਾਤਾ ਨੇ ਕਿਹਾ ਕਿ ਉਸ ਦੀ ਲੜਕੀ ਨਾਲ ਕਿਸੇ ਵੀ ਸਮੇਂ ਹੋਰ ਜਿਸਮਾਨੀ ਹਰਕਤਾਂ ਹੋ ਸਕਦੀਆਂ ਹਨ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਪੁਲਸ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।


author

Anmol Tagra

Content Editor

Related News