ਫੇਲ ਹੋਣ ''ਤੇ ਪਿਤਾ ਨੇ ਝਿੜਕਿਆ ਤਾਂ ਦੋਸਤ ਸਮੇਤ ਹੋਇਆ ਲਾਪਤਾ
Sunday, Apr 07, 2019 - 09:37 AM (IST)

ਲੁਧਿਆਣਾ (ਰਾਮ)—ਪਾਲੀਟੈਕਨਿਕ ਕਾਲਜ 'ਚ ਪੜ੍ਹਨ ਵਾਲੇ 20 ਸਾਲਾ ਨੌਜਵਾਨ ਦਾ ਰਿਜ਼ਲਟ ਫੇਲ ਆਉਣ 'ਤੇ ਪਿਤਾ ਵਲੋਂ ਝਿੜਕਣ ਤੋਂ ਗੁੱਸੇ 'ਚ ਆ ਕੇ ਉਕਤ ਨੌਜਵਾਨ ਆਪਣੇ ਦੋਸਤ ਦੇ ਨਾਲ ਕਿਧਰੇ ਚਲਾ ਗਿਆ, ਜਿਨ੍ਹਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ। ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲਸ ਨੇ ਲਾਪਤਾ ਹੋਏ ਲੜਕੇ ਦੇ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਚੰਦਰ ਮੁੰਨੀ ਪੁੱਤਰ ਧਰਮ ਚੰਦ ਵਾਸੀ ਜੀ. ਟੀ. ਬੀ. ਨਗਰ, ਚੰਡੀਗੜ੍ਹ ਰੋਡ ਲੁਧਿਆਣਾ ਨੇ ਦੱਸਿਆ ਕਿ ਉ ਸਦਾ ਲੜਕਾ ਜਿਸਦਾ ਰਿਜ਼ਲਟ ਫੇਲ ਆਉਣ 'ਤੇ ਉਸ ਨੇ ਉਸ ਨੂੰ ਝਿੜਕ ਦਿੱਤਾ, ਜਿਸ ਕਾਰਨ ਉਹ 5 ਅਪ੍ਰੈਲ ਨੂੰ ਆਪਣੇ ਦੋਸਤ ਦੇ ਨਾਲ ਕਿਧਰੇ ਚਲਾ ਗਿਆ, ਜਿਨ੍ਹਾਂ ਦੀ ਕਾਫੀ ਤਲਾਸ਼ ਵੀ ਕੀਤੀ ਗਈ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।