ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ''ਤੇ ਹਮਲਾ, ਲੈਪਟਾਪ ਖੋਹ ਕੇ ਲੁਟੇਰੇ ਫ਼ਰਾਰ

02/09/2018 6:52:19 PM

ਫਗਵਾੜਾ (ਹਰਜੋਤ) : ਬੀਤੀ ਰਾਤ ਪਿੰਡ ਹਰਦਾਸਪੁਰ ਨੇੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਲਵਲੀ ਯੂਨੀਵਰਸਿਟੀ ਦੇ ਬੀ.ਟੈੱਕ ਦੇ ਵਿਦਿਆਰਥੀ ਕੋਲੋਂ ਲੈੱਪਟਾਪ ਖੋਹ ਕੇ ਫਰਾਰ ਹੋ ਗਏ ਅਤੇ ਨੌਜਵਾਨ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਗਏ। ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਚਹੇੜੂ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਪਛਾਣ ਸ਼ਾਹ ਨਿਵਾਜ਼ ਪੁੱਤਰ ਮੁਹੰਮਦ ਵਾਸੀ ਰੇਲ ਕੋਚ ਫੈਕਟਰੀ ਕਪੂਰਥਲਾ ਵੱਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਆਪਣੇ ਪੀ.ਜੀ. ਨੂੰ ਜਾ ਰਿਹਾ ਸੀ ਕਿ ਲੁਟੇਰਿਆਂ ਨੇ ਰਸਤਾ ਪੁੱਛਣ ਦੇ ਬਹਾਨੇ ਨੌਜਵਾਨ ਨੂੰ ਰੋਕ ਕੇ ਜਦੋਂ ਲੈਪਟਾਪ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਸ 'ਚ ਗੁੱਥਮ-ਗੁੱਥਾ ਹੋ ਗਏ ਅਤੇ ਮੋਟਰਸਾਈਕਲ ਚਾਲਕ ਉਕਤ ਨੌਜਵਾਨ ਨੂੰ ਜ਼ਖਮੀ ਕਰਕੇ ਲੈਪਟਾਪ ਲੈ ਗਏ। ਜ਼ਖਮੀ ਨੂੰ ਹੁਣ ਰੇਲ ਕੋਚ ਫੈਕਟਰੀ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਖਮੀ ਬਿਆਨ ਦੇਣ ਦੇ ਯੋਗ ਨਾ ਹੋਣ ਕਾਰਣ ਪੁਲਸ ਨੇ ਅਜੇ ਕੋਈ ਕੇਸ ਦਰਜ ਨਹੀਂ ਕੀਤਾ।


Related News