ਪ੍ਰੇਮ ਸਬੰਧਾਂ 'ਚ ਅੜਿੱਕਾ ਬਣਦੇ ਪਤੀ ਦਾ ਪਤਨੀ ਨੇ ਦੋ ਆਸ਼ਕਾਂ ਨਾਲ ਮਿਲ ਕੇ ਕੀਤਾ ਕਤਲ

Sunday, Jun 07, 2020 - 06:46 PM (IST)

ਪ੍ਰੇਮ ਸਬੰਧਾਂ 'ਚ ਅੜਿੱਕਾ ਬਣਦੇ ਪਤੀ ਦਾ ਪਤਨੀ ਨੇ ਦੋ ਆਸ਼ਕਾਂ ਨਾਲ ਮਿਲ ਕੇ ਕੀਤਾ ਕਤਲ

ਮਲੋਟ (ਜੁਨੇਜਾ, ਕਾਠਪਾਲ): ਮਲੋਟ ਵਿਖੇ ਇਕ ਔਰਤ ਨੇ ਆਪਣੇ ਨਾਜਾਇਜ਼ ਰਿਸ਼ਤਿਆਂ 'ਚ ਅੜਿੱਕਾ ਬਣਦੇ ਪਤੀ ਦਾ ਦੋ ਆਸ਼ਕਾਂ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ। ਸਿਟੀ ਮਲੋਟ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਉਸਦੀ ਪਤਨੀ ਸਮੇਤ ਤਿੰਨ ਜਣਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਐੱਸ. ਐੱਚ. ਓ. ਕਰਨਦੀਪ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਨੇੜੇ ਬੇਰੀ ਵਾਲਾ ਮੰਦਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦਾ ਭਰਾ ਸ਼ਾਮ ਸਿੰਘ ਉਰਫ ਸ਼ਾਮਾ ਕਲਗੀਧਰ ਸਕੂਲ ਨੇੜੇ ਆਪਣੀ ਪਤਨੀ ਅਤੇ 10-11 ਸਾਲ ਦੇ ਪੁੱਤਰ ਨਾਲ ਰਹਿੰਦਾ ਸੀ ਉਸਦੀ ਲੜਕੀ ਵਿਆਹੀ ਹੋਈ ਹੈ। ਪਰ ਉਸਦੀ ਪਤਨੀ ਰੇਖਾ ਉਮਰ 40 ਸਾਲ ਦੇ ਸੁਰਿੰਦਰ ਸਿੰਘ ਉਰਫ ਛਿੰਦਾ ਪੁੱਤਰ ਦਲੀਪ ਸਿੰਘ ਵਾਸੀ ਛਾਪਿਆਂਵਾਲੀ ਅਤੇ ਸੰਦੀਪ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਮੁਕਤਸਰ ਨਾਲ ਨਾਜਾਇਜ਼ ਰਿਸ਼ਤੇ ਸਨ ਜਿਸ ਤੋਂ ਉਹ ਆਪਣੀ ਪਤਨੀ ਨੂੰ ਰੋਕਦਾ ਸੀ ਅਤੇ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ।

ਇਹ ਵੀ ਪੜ੍ਹੋ:  ਦਿਲ ਕੰਬਾਅ ਦੇਣ ਵਾਲਾ ਹਾਦਸਾ, ਮੋਟਰਸਾਈਕਲ 'ਚ ਫਸੀ ਚੁੰਨੀ, ਧੜ ਤੋਂ ਵੱਖ ਹੋਇਆ ਸਿਰ (ਵੀਡੀਓ)

ਪਿਛਲੇ ਦਿਨੀ ਵੀ ਰੇਖਾ ਨੇ ਆਪਣੇ ਪਤੀ ਦੇ ਸਿਰ 'ਤੇ ਇੱਟ ਮਾਰੀ ਸੀ। ਮਹਿੰਦਰ ਸਿੰਘ ਨੇ ਦੱਸਿਆ ਕਿ ਕੱਲ ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੇ ਭਰਾ ਦੇ ਘਰ ਲੜਾਈ ਝਗੜਾ ਰਿਹਾ ਹੈ। ਜਿਸ ਕਰਕੇ ਉਹ ਮੌਕੇ 'ਤੇ ਪੁੱਜਾ ਤਾਂ ਉਸਨੂੰ ਵੇਖ ਕਿ ਛਿੰਦਾ ਅਤੇ ਸੰੰਦੀਪ ਭੱਜ ਗਏ ਜਦ ਕਿ ਉਸਦੀ ਭਰਜਾਈ ਰੇਖਾ ਆਪਣੇ ਪਤੀ ਦੇ ਸਿਹਰਾਣੇ ਖੜੀ ਸੀ ਅਤੇ ਉਸਦੇ ਹੱਥ ਵਿਚ ਰੱਸੀ ਸੀ। ਸ਼ਾਮ ਸਿੰਘ ਮਰਿਆ ਪਿਆ ਸੀ। ਰੇਖਾ ਵੀ ਉਸਨੂੰ ਦੇਖ ਕੇ ਭੱਜ ਗਈ। ਪੁਲਸ ਨੇ ਮਹਿੰਦਰ ਸਿੰਘ ਦੇ ਬਿਆਨਾਂ 'ਤੇ ਰੇਖਾ ਪਤਨੀ ਸ਼ਾਮ ਸਿੰਘ ਸ਼ਾਮਾ, ਸੁਰਿੰਦਰ ਸਿੰਘ ਛਿੰਦਾ ਅਤੇ ਸੰਦੀਪ ਕੁਮਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਥਾਣਾ ਮੁਖੀ ਦਾ ਕਹਿਣਾ ਹੈ ਪੁਲਸ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ।

ਇਹ ਵੀ ਪੜ੍ਹੋ: ਸਿੱਧੂ ਦੇ 'ਆਪ' 'ਚ ਆਉਣ ਦੀਆਂ ਅਫਵਾਹਾਂ 'ਤੇ ਜਾਣੋ ਕੀ ਬੋਲੇ ਭਗਵੰਤ ਮਾਨ


author

Shyna

Content Editor

Related News