ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)

Thursday, Dec 09, 2021 - 02:02 PM (IST)

ਗੁਰਦਾਸਪੁਰ (ਗੁਰਪ੍ਰੀਤ) - ਅੱਜ ਦੇ ਦੌਰ ਵਿੱਚ ਪ੍ਰੇਮ ਵਿਆਹ ਕਰਨ ਦਾ ਰਿਵਾਜ਼ ਬਹੁਤ ਜ਼ਿਆਦਾ ਵਧ ਗਿਆ ਹੈ। ਬਹੁਤ ਘੱਟ ਪ੍ਰੇਮ ਵਿਆਹ ਅਜਿਹੇ ਹੁੰਦੇ ਹਨ, ਜੋ ਜ਼ਿਆਦਾ ਸਮੇਂ ਤੱਕ ਟਿਕ ਪਾਉਂਦੇ ਹਨ। ਗੁਰਦਾਸਪੁਰ ਵਿੱਚ ਇੱਕ ਅਜਿਹਾ ਜੋੜਾ ਹੈ, ਜਿਸ ਨੇ ਪ੍ਰੇਮ ਵਿਆਹ ਕਰਵਾਇਆ ਹੈ। ਲਵ ਮੈਰਿਜ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ। ਉਨ੍ਹਾਂ ਨੇ ਮਿਹਨਤ ਕਰ ਇਹ ਸਾਬਤ ਕਰ ਦਿੱਤਾ ਕਿ ਮਨ ਵਿੱਚ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਦੀ ਹਿੰਮਤ ਹੋਵੇ, ਇਕ ਦੂਜੇ ’ਤੇ ਵਿਸ਼ਵਾਸ ਹੋਵੇ, ਇਕ ਦੂਜੇ ਦੀਆਂ ਭਾਵਨਾਵਾਂ ਸਮਝਣ ਵਾਲੀ ਸਮਝ ਹੋਵੇ ਤਾਂ ਮੁਸ਼ਕਲਾਂ ਨੂੰ ਹੱਲ ਅਤੇ ਜਿੱਤ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

PunjabKesari

ਪੱਤਰਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਵ ਮੈਰਿਜ ਕਰਵਾਉਣ ਵਾਲਾ ਜੋੜਾ ਸੰਨੀ ਅਤੇ ਮੀਨੂ ਗੁਰਦਾਸਪੁਰ ਵਿਚ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ ਅਤੇ ਚੰਗੇ ਪੈਸੇ ਵੀ ਕਮਾ ਰਹੇ ਹਨ। ਇਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਬਰਗਰ ਇਸ ਸਮੇਂ ਗੁਰਦਾਸਪੁਰ ਵਿੱਚ ਕਾਫ਼ੀ ਮਸ਼ਹੂਰ ਹੋ ਚੁੱਕੇ ਹਨ। ਲਵ ਮੈਰਿਜ ਕਰਵਾਉਣ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਮੰਜੂਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ। ਕੁਝ ਮਹੀਨੇ ਬਾਅਦ ਲਾਕਡਾਊਨ ਲੱਗ ਗਿਆ। ਸੰਨੀ ‌ਜੋ ਆਨਲਾਈਨ ਮਾਰਕੀਟਿੰਗ ਕਰਦਾ ਸੀ, ਨੌਕਰੀ ਜਾਣ ਕਾਰਨ ਬੇਰੁਜ਼ਗਾਰ ਹੋ ਗਿਆ ਅਤੇ ਦੋਵਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸ ਸਮੇਂ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)

PunjabKesari

ਦੋਵਾਂ ਦੀ ਹਿੰਮਤ ਅਤੇ ਆਪਸੀ ਸਹਿਯੋਗ ਨਾਲ ਉਨ੍ਹਾਂ ਨੇ ਆਪਣੇ ਪੈਰਾਂ ਦੇ ਖੜ੍ਹੇ ਹੋਣ ਦੀ ਠਾਣ ਲਈ ਅਤੇ ਆਪਣੀ ਪਤਨੀ ਦੇ ਕਹਿਣ ’ਤੇ ਆਪਣਾ ਮੋਬਾਈਲ ਅਤੇ ਸੋਨੇ ਦੇ ਗਹਿਣੇ ਵੇਚ ਦਿੱਤੇ ਅਤੇ ਫਾਸਟ ਫੂਡ ‌ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ। ਜਨਾਨੀ ਦੇ ਕੰਮ ’ਤੇ ਜਾਣ ਨਾਲ ਘਰ ਦਿਆਂ ਦਾ ਵਿਰੋਧ ਅਤੇ ਲੋਕਾਂ ਦੇ ਤਾਹਨੇ ਮਿਹਣੇ ਵੀ ਝੱਲਣੇ ਪਏ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਲੋਕਾਂ ਦੇ ਤਾਹਨੇ ਮਿਹਣਿਆ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਹੌਲੀ ਹੌਲੀ ਦੋਵੇਂ ਪਤੀ-ਪਤਨੀ ਦਾ ਕੰਮ ਚੱਲ ਪਿਆ। ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਹੁਣ ਉਹ ਇੱਕ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

PunjabKesari

ਦੱਸ ਦੇਈਏ ਕਿ ਸਮਾਂ ਬਦਲਣ ਨਾਲ ਪੁਰਾਣੇ ਰਿਸ਼ਤੇ ਵੀ ਹੁਣ ਸੁਧਰ ਗਏ ਹਨ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੰਨੀ ਅਤੇ ਮੀਨੂੰ ਨੇ ਦੱਸਿਆ ਕਿ ਕਦੇ ਵੀ ਉਨ੍ਹਾਂ ਵਿਚ ਛੋਟੀ ਮੋਟੀ ਤਕਰਾਰ ਜਾਂ ਝਗੜਾ ਤੱਕ ਨਹੀਂ ਹੋਇਆ। ਸੰਨੀ ਅਤੇ ਮੀਨੂੰ ਦੀ ਕਹਾਣੀ ਲਵ ਮੈਰਿਜ ਕਰਨ ਵਾਲੇ ਉਨ੍ਹਾਂ ਨੌਜਵਾਨ ਜੋੜਿਆਂ ਲਈ ਇਕ ਮਿਸਾਲ ਹੈ, ਜੋ ਛੋਟੀਆਂ-ਛੋਟੀਆਂ ਗੱਲਾਂ ਨੂੰ ਆਧਾਰ ਬਣਾ ਕੇ ਆਪਣੇ ਰਿਸ਼ਤੇ ਅਤੇ ਹਮੇਸ਼ਾ ਲਈ ਖਰਾਬ ਕਰ ਲੈਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

PunjabKesari


author

rajwinder kaur

Content Editor

Related News