ਪਿਆਰ ਦੀਆਂ ਕਸਮਾਂ ਖਾ ਮੁੱਕਰੀ ਕੁੜੀ ਨੇ ਭਰੀ ਪੰਚਾਇਤ ''ਚ ਜ਼ਲੀਲ ਕਰਵਾਇਆ ਮੁੰਡਾ, ਫਿਰ ਜੋ ਹੋਇਆ...

Thursday, Sep 17, 2020 - 11:51 AM (IST)

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਖਾਸੀ ਕਲਾਂ ਦੇ ਇਕ ਮੁੰਡੇ ਦੇ ਨੇੜਲੇ ਪਿੰਡ ਦੀ ਕੁੜੀ ਨਾਲ ਕਥਿਤ ਪ੍ਰੇਮ ਸੰਬੰਧ ਚੱਲ ਰਹੇ ਸਨ। ਇਸ ਦੇ ਚੱਲਦਿਆਂ ਭਰੀ ਪੰਚਾਇਤ 'ਚ ਮੁੰਡੇ ਦੇ ਹੱਕ 'ਚ ਕੁੜੀ ਖੜ੍ਹੀ ਨਹੀਂ ਹੋਈ, ਜਿਸ ਕਾਰਨ ਪਿੰਡ ਦੀ ਪੰਚਾਇਤ ਦੇ ਕੁਝ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਜ਼ਲੀਲ ਕਰਨ ਤੋਂ ਦੁਖ਼ੀ ਨੌਜਵਾਨ ਵੱਲੋਂ ਆਪਣੇ ਘਰ ’ਚ ਪਿਤਾ ਦੀ ਪੱਗ ਨਾਲ ਗਲ ਫਾਹਾ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁੰਡੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਮੇਂ ਸਿਰ ਪਹੁੰਚ ਜਾਣ ਕਾਰਨ ਉਸ ਨੂੰ ਤੁਰੰਤ ਈ. ਐੱਸ. ਆਈ. ਹਸਪਤਾਲ ਪਹੁੰਚਾਇਆ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਮੁੰਡਾ ਅਤੇ ਉਸਦਾ ਪਰਿਵਾਰ ਇਸ ਮਾਮਲੇ ’ਚ ਪੁਲਸ ਪਾਸੋਂ ਕਿਸੇ ਵੀ ਤਰ੍ਹਾਂ ਦਾ ਇਨਸਾਫ ਮਿਲਣ ਦੀ ਉਮੀਦ ਤੱਕ ਨਹੀਂ ਰੱਖ ਰਿਹਾ, ਜਿਨ੍ਹਾਂ ਦਾ ਕਹਿਣਾ ਹੈ ਕਿ ਗਰੀਬ ਹੋਣ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਵੇਗੀ ਅਤੇ ਇਕ ਵਾਰ ਫਿਰ ਤੋਂ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਹੀ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਅਧਿਆਪਕ ਨੇ ਪਤਨੀ ਦੇ ਖੂਨ ਨਾਲ ਰੰਗੇ ਹੱਥ, ਜਨਮਦਿਨ ਤੋਂ ਪਹਿਲਾਂ ਪੁੱਤ ਨੂੰ ਨਹਿਰ 'ਚ ਸੁੱਟਿਆ

ਪਰਿਵਾਰ ਦਾ ਇਹ ਸ਼ੱਕ ਸੱਚ ਸਾਬਿਤ ਹੁੰਦਾ ਵੀ ਜਾਪਿਆ, ਜਦੋਂ ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ਨੇ ਇਸ ਘਟਨਾ ਨੂੰ ਪਰਿਵਾਰਕ ਝਗੜੇ ਨਾਲ ਜੋੜਦੇ ਹੋਏ ਮੁੰਡੇ ਦੇ ਬਿਆਨ ਦਰਜ ਕਰਨ ਦੀ ਗੱਲ ਕਹੀ। ਘਟਨਾ ਬਾਰੇ ਗੱਲਬਾਤ ਕਰਦਿਆਂ ਪੀੜਤ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਖਾਸੀ ਕਲਾਂ ਨੇ ਦੱਸਿਆ ਕਿ ਉਸ ਦੇ ਪ੍ਰੇਮ ਸਬੰਧ ਭੈਣੀ ਕਾਲੋਨੀ ਦੀ ਰਹਿਣ ਵਾਲੀ ਇਕ ਕੁੜੀ ਨਾਲ ਪਿਛਲੇ ਕੁੱਝ ਸਾਲਾਂ ਤੋਂ ਚੱਲੇ ਆ ਰਹੇ ਸਨ ਪਰ ਪਰਿਵਾਰਕ ਦਬਾਅ ਦੇ ਚੱਲਦੇ ਕੁੜੀ ਨੇ ਉਸ ਦੇ ਹੱਕ ’ਚ ਬਿਆਨ ਨਹੀਂ ਦਿੱਤੇ, ਜਿਸ ਕਾਰਨ ਕੁੜੀ ਦੇ ਪਰਿਵਾਰ ਨੇ ਖਾਸੀ ਕਲਾਂ ਦੀ ਪੰਚਾਇਤ ਤੱਕ ਪਹੁੰਚ ਕੀਤੀ। ਪੰਚਾਇਤ ਨੇ ਮੰਗਲਵਾਰ ਦੀ ਦੇਰ ਸ਼ਾਮ ਇਕੱਠ ਕੀਤਾ, ਜਿੱਥੇ ਗੁਰਪ੍ਰੀਤ ਅਤੇ ਉਸ ਦੇ ਮਾਤਾ-ਪਿਤਾ ਅਤੇ ਭੈਣਾਂ ਵੀ ਬੁਲਾ ਕੇ ਪੰਚਾਇਤ ਦੇ ਕੁਝ ਪਤਵੰਤਿਆਂ ਵੱਲੋਂ ਜ਼ਲੀਲ ਕੀਤਾ ਗਿਆ, ਜਿਸ ਤੋਂ ਦੁਖ਼ੀ ਹੋ ਕੇ ਗੁਰਪ੍ਰੀਤ ਨੇ ਆਪਣੇ ਘਰ ਜਾ ਕੇ ਆਪਣੇ ਪਿਤਾ ਦੀ ਪੱਗ ਨਾਲ ਹੀ ਖੁਦ ਨੂੰ ਫਾਹਾ ਲਗਾ ਲਿਆ ਪਰ ਉਸ ਦੀਆਂ ਭੈਣਾਂ ਅਤੇ ਮਾਤਾ-ਪਿਤਾ ਨੇ ਮੌਕੇ ’ਤੇ ਪਹੁੰਚ ਉਸ ਨੂੰ ਬਚਾ ਲਿਆ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਨੌਜਵਾਨ ਦੇ ਸਰੀਰ ਅੰਦਰ ਵੜੇ ਕਰੇਨ ਦੇ ਬਲੇਡ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਇਨਸਾਫ ਦੀ ਨਹੀਂ ਕੋਈ ਉਮੀਦ : ਪਰਿਵਾਰਕ ਮੈਂਬਰ
ਗੁਰਪ੍ਰੀਤ ਦੀ ਮਾਤਾ ਰਾਣੀ ਅਤੇ ਭੈਣ ਨੇ ਕਿਹਾ ਕਿ ਉਹ ਗਰੀਬ ਹਨ, ਇਸ ਲਈ ਨਾ ਤਾਂ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਦੀ ਕੋਈ ਗੱਲ ਸੁਣੀ ਅਤੇ ਨਾ ਹੀ ਉਨ੍ਹਾਂ ਨੂੰ ਹੁਣ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਜਾਂ ਜਾਂਚ ਦੀ ਕੋਈ ਉਮੀਦ ਹੈ। ਕਿਉਂਕਿ ਇਹ ਇਕ ਕੌੜਾ ਸੱਚ ਹੈ ਕਿ ਪੁਲਸ ਵੀ ਕਥਿਤ ਤੌਰ ’ਤੇ ਉਨ੍ਹਾਂ ਦੇ ਪੱਖ ਪੂਰਦੀ ਹੈ, ਜਿਨ੍ਹਾਂ ਦੇ ਮਹਿਲ ਵੱਡੇ ਹੁੰਦੇ ਹਨ। ਗੁਰਪ੍ਰੀਤ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦਾ ਮੁੰਡਾ ਸਹੀ ਹੋਣ ’ਤੇ ਵੀ ਝੂਠਾ ਬਣ ਗਿਆ ਅਤੇ ਪੂਰੇ ਪਰਿਵਾਰ ਨੂੰ ਭਰੀ ਪੰਚਾਇਤ ’ਚ ਜ਼ਲਾਲਤ ਸਹਿਣੀ ਪਈ। ਇਸ ਤੋਂ ਵੱਡਾ ਗਰੀਬ-ਮਾਰ ਦਾ ਪ੍ਰਮਾਣ ਹੋਰ ਕੀ ਹੋਵੇਗਾ।

ਇਹ ਵੀ ਪੜ੍ਹੋ : ਤੜਕੇ ਸਵੇਰੇ ਘਰ 'ਚ ਪਈਆਂ ਮੌਤ ਦੀਆਂ ਚੀਕਾਂ, ਬੂਟੇ ਹੇਠ ਲੁਕੇ ਸੱਪ ਨੇ ਡੰਗੀ ਵਿਆਹੁਤਾ
ਪਰਿਵਾਰਕ ਝਗੜੇ ਕਾਰਨ ਚੁੱਕਿਆ ਨੌਜਵਾਨ ਨੇ ਇਹ ਕਦਮ : ਜਾਂਚ ਅਧਿਕਾਰੀ
ਥਾਣੇਦਾਰ ਸੁਭਾਸ਼ ਰਾਜ ਵੱਲੋਂ ਇਸ ਮਾਮਲੇ ’ਚ ਕਿਹਾ ਕਿ ਨੌਜਵਾਨ ਗੁਰਪ੍ਰੀਤ ਸਿੰਘ ਨੇ ਇਹ ਬਿਆਨ ਦਿੱਤੇ ਹਨ ਕਿ ਆਪਣੇ ਪਰਿਵਾਰਕ ਝਗੜੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ ਪਰ ਮੌਕੇ ’ਤੇ ਬਣੀ ਹੋਈ ਇਕ ਵੀਡੀਓ ਦੀ ਜਾਂਚ ਕਰਨ ’ਤੇ ਸਾਫ ਪਤਾ ਚੱਲਦਾ ਹੈ ਕਿ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਨੂੰ ਉਤਾਰ ਕੇ ਬਾਹਰ ਲੈ ਕੇ ਆਉਂਦੇ ਹਨ, ਜਿਸ ਦੌਰਾਨ ਉਕਤ ਥਾਣੇਦਾਰ ਆਪਣੇ ਸਾਥੀ ਮੁਲਾਜ਼ਮ ਨਾਲ ਮੌਕੇ ’ਤੇ ਮੌਜੂਦ ਸੀ। ਸੂਤਰਾਂ ਦੀ ਮੰਨੀ ਜਾਵੇ ਤਾਂ ਗੁਰਪ੍ਰੀਤ ਦੇ ਪਿਤਾ ਵੱਲੋਂ ਆਪਣੇ ਮੁੰਡੇ ਦੇ ਇਸ ਕਦਮ ਦੇ ਬਾਅਦ ਪੰਚਾਇਤ ਦੇ ਕੁੱਝ ਮੈਂਬਰਾਂ ਦਾ ਨਾਂ ਲੈ ਕੇ ਕਥਿਤ ਗਾਲੀ-ਗਲੋਚ ਵੀ ਕੀਤੀ ਗਈ ਸੀ।


 


Babita

Content Editor

Related News