ਲੋਟੂ ਟੋਲਾ ਬੇਪਰਦ; 2 ਕਾਬੂ, 2 ਫਰਾਰ

Monday, Sep 04, 2017 - 06:36 AM (IST)

ਅੰਮ੍ਰਿਤਸਰ,   (ਅਰੁਣ)-  ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨਦਿਆਂ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਤੇਜ਼ਧਾਰ ਹਥਿਆਰ, ਖੋਹੇ ਮੋਬਾਇਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਗਿਰੋਹ ਦੇ 2 ਹੋਰ ਮੈਂਬਰ ਪੁਲਸ ਦੀ ਗ੍ਰਿਫਤ ਤੋਂ ਦੂਰ ਦੱਸੇ ਜਾ ਰਹੇ ਹਨ।
ਪੁਲਸ ਚੌਕੀ ਫਤਾਹਪੁਰ ਦੇ ਇੰਚਾਰਜ ਐੱਸ. ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਕਿਸੇ ਰਿਸ਼ਤੇਦਾਰ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ 'ਤੇ ਹਮਲਾ ਕਰ ਕੇ ਦੌੜੇ ਲੁਟੇਰਾ ਗਿਰੋਹ ਦੇ ਮੈਂਬਰ ਅਜੇ ਸਿੰਘ ਪੁੱਤਰ ਕੁੰਨਣ ਸਿੰਘ ਤੇ ਸੁਰਿੰਦਰ ਸਿੰਘ ਬਾਬਾ ਪੁੱਤਰ ਨਾਰੰਗ ਸਿੰਘ ਵਾਸੀ ਮੰਡਿਆਲਾ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 2 ਦਾਤਰ, 3 ਮੋਬਾਇਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ, ਜਦਕਿ ਗਿਰੋਹ ਦੇ 2 ਹੋਰ ਮੈਂਬਰ ਤੋਤੀ ਤੇ ਸੋਨੀ ਵਾਸੀ ਮੰਡਿਆਲਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।


Related News