ਲੁਧਿਆਣਾ ''ਚ ਹਥਿਆਰਬੰਦਾਂ ਵਲੋਂ ਕਾਰੋਬਾਰੀ ਨੂੰ ਲੁੱਟਣ ਦੀ ਕੋਸ਼ਿਸ਼
Thursday, Nov 29, 2018 - 02:50 PM (IST)

ਲੁਧਿਆਣਾ : ਸ਼ਹਿਰ 'ਚ ਬੀਤੀ ਰਾਤ ਹਥਿਆਰਬੰਦ 2 ਨੌਜਵਾਨਾਂ ਨੇ ਇਕ ਕਾਰੋਬਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਸ਼ੀਆਂ ਨੇ ਕਾਰੋਬਾਰੀ 'ਤੇ ਗੋਲੀਆਂ ਵੀ ਚਲਾਈਆਂ ਪਰ ਗੋਲੀ ਦਾ ਨਿਸ਼ਾਨਾ ਨਾ ਲੱਗਣ ਕਾਰਨ ਕਾਰੋਬਾਰੀ ਦਾ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।